ਏਸ਼ੇਜ਼ ''ਚ ਖਰਾਬ ਅੰਪਾਇੰਗ ਤੋਂ ਨਾਰਾਜ਼ ਹੋਏ ਪੋਂਟਿੰਗ, ਕਹੀ ਇਹ ਵੱਡੀ ਗੱਲ

08/03/2019 2:06:57 PM

ਬਰਮਿੰਘਮ : ਏਸ਼ੇਜ਼ ਸੀਰੀਜ਼ ਦਾ ਪਹਿਲਾ ਦਿਨ ਬੇਸ਼ੱਕ ਆਸਟਰੇਲੀਆ ਦੇ ਸਵੀਟ ਸਮਿਥ ਦੇ ਬਿਹਤਰੀਨ ਸੈਂਕੜੇ ਦਾਨ ਨਾ ਰਿਹਾ ਹੋਵੇ ਪਰ ਇਸ ਦਿਨ ਇਕ ਵਾਰ ਫਿਰ ਖਰਾਬ ਅੰਪਾਇਰਿੰਗ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਕਿ ਨਿਊਟ੍ਰਲ ਅੰਪਾਇਰ ਦੀ ਨਿਯੁਕਤੀ ਕਰਨ ਤੋਂ ਪਹਿਲਾਂ ਪਹਿਲ ਸਰਵਸ੍ਰੇਸ਼ਠ ਅੰਪਾਇਰ ਚੁਣਨ ਦੀ ਹੋਣੀ ਚਾਹੀਦੀ ਹੈ। ਪਹਿਲੇ ਦਿਨ ਸਟੁਅਰਟ ਬ੍ਰਾਡ ਦੀ ਗੇਂਦ 'ਤੇ ਡੇਵਿਡ ਵਾਰਨਰ ਨੂੰ ਐੱਲ. ਬੀ. ਡਬਲਿਯੂ. ਆਊਟ ਦੇ ਦਿੱਤਾ ਗਿਆ ਪਰ ਰੀਪਲੇ ਵਿਚ ਪਤਾ ਚੱਲਿਆ ਕਿ ਗੇਂਦ ਸਟੰਪ ਤੋਂ ਬਾਹਰ ਜਾ ਰਹੀ ਸੀ। ਅਲੀਮ ਡਾਰ ਅਤੇ ਜੇਯਲ ਵਿਲਸਨ ਨੇ ਕਝ ਹੋਰ ਫੈਸਲੇ ਅਜਿਹੇ ਲਏ ਜਿਨ੍ਹਾਂ 'ਤੇ ਸਵਾਲ ਖੜੇ ਹੋ ਰਹੇ ਹਨ।

PunjabKesari

ਐੱਮ. ਸੀ. ਸੀ. ਕ੍ਰਿਕਟ ਕਮੇਟੀ ਦਾ ਹਿੱਸਾ ਪੋਂਟਿੰਗ ਨੇ ਕਿਹਾ ਕਿ 2012 ਵਿਚ ਜੋ ਨਿਊਟ੍ਰਲ ਅੰਪਾਇਰ ਨਿਯੁਕਤ ਕਰਨ ਦਾ ਨਿਯਮ ਆਇਆ ਸੀ, ਉਸ 'ਚ ਬਦਲਾਅ ਹੋਣਾ ਚਾਹੀਦਾ ਹੈ। ਉਸ ਨੇ ਨਾਲ ਹੀ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਕਰਨਗੇ ਕਿ ਇਹ ਮੁੱਦਾ ਐੱਮ. ਸੀ. ਸੀ. ਦੀ ਅਗਲੀ ਬੈਠਕ 'ਚ ਚੁੱਕਿਆ ਜਾਵੇ। ਪੋਂਟਿੰਗ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਹੁਣ ਖੇਡ ਇੰਨਾ ਅੱਗੇ ਵੱਧ ਗਿਆ ਹੈ ਕਿ ਇਸ ਵਿਚ ਨਿਯੁਟ੍ਰਲ ਅੰਪਾਇਰ ਦੀ ਜਗ੍ਹਾ ਨਹੀਂ ਹੈ। ਲੋਕ ਕਹਿ ਸਕਦੇ ਹਨ ਕਿ ਤਕਨੀਕ ਦੇ ਆਉਣ ਤੋਂ ਬਾਅਦ ਇਹ ਮਾਇਨੇ ਨਹੀਂ ਰੱਖਦਾ ਪਰ ਜਦੋਂ ਕੋਈ ਖਰਾਬ ਫੈਸਲੇ ਆਉਂਦੇ ਹਨ ਤਾਂ ਇਹ ਚੰਗਾ ਨਹੀਂ ਲਗਦਾ। ਡੀ. ਆਰ. ਐੱਸ. ਨੂੰ ਲੈ ਕੇ ਕਈ ਤਰ੍ਹਾਂ ਦੀ ਨਾਂ ਪੱਖੀ ਗੱਲਾਂ ਚਲਦੀਆਂ ਰਹੀਆਂ ਪਰ ਅਸੀਂ ਕਿਸਮਤ ਵਾਲੇ ਹਾਂ ਕਿ ਇਹ ਆਇਆ।''

PunjabKesari


Related News