ਪੋਂਟਿੰਗ ਦੀ ਭਵਿੱਖਬਾਣੀ- ਭਾਰਤ ਨੂੰ ਵਨ ਡੇ ਸੀਰੀਜ਼ ''ਚ 2-1 ਨਾਲ ਹਰਾ ਦੇਵੇਗਾ ਆਸਟਰੇਲੀਆ
Tuesday, Jan 14, 2020 - 12:23 AM (IST)

ਮੁੰਬਈ— ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਭਾਰਤ ਹਿਸਾਬ ਬਰਾਬਰ ਕਰਨ ਨੂੰ ਬੇਤਾਬ ਹੈ ਪਰ ਆਤਮ-ਵਿਸ਼ਵਾਸ ਨਾਲ ਭਰਿਆ ਆਸਟਰੇਲੀਆ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੀ 3 ਵਨ ਡੇ ਕੌਮਾਂਤਰੀ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੇਗਾ। ਘਰੇਲੂ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਰੋਨ ਫਿੰਚ ਦੀ ਅਗਵਾਈ ਵਾਲੀ ਆਸਟਰੇਲੀਆ ਦੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੈ। ਘਰੇਲੂ ਸੈਸ਼ਨ 'ਚ ਆਸਰੇਲੀਆ ਨੇ ਪਾਕਿਸਤਾਨ ਤੇ ਨਿਊਜ਼ੀਲੈਂਡ ਦੇ ਵਿਰੁੱਧ ਸੀਰੀਜ਼ ਜਿੱਤੀ। ਦੂਜੇ ਪਾਸੇ ਭਾਰਤ ਪਿਛਲੇ ਸਾਲ ਮਾਰਚ 'ਚ ਆਸਟਰੇਲੀਆ ਵਿਰੁੱਧ ਘਰੇਲੂ ਧਰਤੀ 'ਤੇ 2-3 ਨਾਲ ਮਿਲੀ ਹਾਰ ਦਾ ਬਦਲਾ ਲੈਣ ਨੂੰ ਤਿਆਰ ਹੋਵੇਗਾ।