ਪੋਂਟਿੰਗ ਨੇ ਕੋਹਲੀ ਦੀ ਅਗਵਾਈ ’ਚ ਭਾਰਤੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ ਦੀ ਕੀਤੀ ਸ਼ਾਲਾਘਾ

Monday, Jan 31, 2022 - 04:00 PM (IST)

ਦੁਬਈ (ਵਾਰਤਾ): ਆਸਟਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਤੋਂ ਬਾਅਦ ਹੁਣ ਰਿਕੀ ਪੋਂਟਿੰਗ ਨੇ ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਟੀਮ ਉਨ੍ਹਾਂ ਦੀ ਕਪਤਾਨੀ ਦੇ ਸਮੇਂ ਆਸਟਰੇਲੀਆਈ ਟੀਮ ਨਾਲੋਂ ਬਹੁਤ ਵਧੀਆ ਸੀ। ਪੋਂਟਿੰਗ ਨੇ ਸੋਮਵਾਰ ਨੂੰ ਆਈ.ਸੀ.ਸੀ. ਨਾਲ ਗੱਲਬਾਤ ਵਿਚ ਕਿਹਾ, ‘ਜੇਕਰ ਵਿਰਾਟ ਦੀ ਅਗਵਾਈ ਵਿਚ ਭਾਰਤੀ ਟੀਮ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਇਸ ਟੀਮ ਨੇ ਘਰੇਲੂ ਮੈਦਾਨ ’ਤੇ ਕਾਫ਼ੀ ਮੈਚ ਜਿੱਤੇ, ਹਾਲਾਂਕਿ ਟੀਮ ਵਿਦੇਸ਼ ਵਿਚ ਉਨੇ ਮੈਚ ਨਹੀਂ ਜਿੱਤ ਸਕੀ। ਜੋ ਚੀਜ ਸਭ ਤੋਂ ਚੰਗੀ ਰਹੀ, ਉਹ ਪਿਛਲੇ ਕੁੱਝ ਸਮੇਂ ਵਿਚ ਵਿਦੇਸ਼ੀ ਜ਼ਮੀਨ ’ਤੇ ਮਿਲੀ ਸ਼ਾਨਦਾਰ ਜਿੱਤ ਸੀ ਅਤੇ ਇਸ ’ਤੇ ਵਿਰਾਟ ਅਤੇ ਭਾਰਤੀ ਕ੍ਰਿਕਟ ਨੂੰੰ ਮਾਣ ਹੋਣਾ ਚਾਹੀਦਾ ਹੈ।’

ਇਹ ਵੀ ਪੜ੍ਹੋ: ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਨੇ ਰਾਫੇਲ ਨਡਾਲ ਨੂੰ 21ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ’ਤੇੇ ਦਿੱਤੀ ਵਧਾਈ

ਸਾਬਕਾ ਆਸਟਰੇਲੀਆਈ ਕਪਤਾਨ ਨੇ ਕਿਹਾ, ‘ਦੂਜੀ ਗੱਲ ਇਹ ਹੈ ਕਿ ਜਦੋਂ ਵਿਰਾਟ ਨੇ ਟੈਸਟ ਕ੍ਰਿਕਟ ਦੀ ਕਮਾਨ ਸੰਭਾਲੀ ਤਾਂ ਬੀ.ਸੀ.ਸੀ.ਆਈ. ਨੇ ਟੈਸਟ ਕ੍ਰਿਕਟ ’ਤੇ ਕਾਫ਼ੀ ਧਿਆਨ ਦਿੱਤਾ, ਮੈਂ ਸਮਝਦਾ ਹਾਂ ਕਿ ਇਸ ਨਾਲ ਬਹੁਤ ਵਧੀਆ ਸਿੱਟੇ ਨਿਕਲੇ। ਟੈਸਟ ਕ੍ਰਿਕਟ ’ਤੇ ਧਿਆਨ ਕੇਂਦਰਿਤ ਕਰਦੇ ਹੋਏ, ਟੀਮ ਨੇ ਘਰ ਅਤੇ ਘਰ ਤੋਂ ਬਾਹਰ ਬਹੁਤ ਸਾਰੇ ਮੈਚ ਜਿੱਤੇ।’ ਜ਼ਿਕਰਯੋਗ ਹੈ ਕਿ ਵਿਰਾਟ ਦੀ ਕਪਤਾਨੀ ਵਿਚ ਭਾਰਤ ਨੇ ਵਿਦੇਸ਼ੀ ਧਰਤੀ ’ਤੇ 36 ਵਿਚੋਂ 16 ਟੈਸਟ ਮੈਚ ਜਿੱਤੇ ਹਨ। ਟੀਮ ਦੀ ਜਿੱਤ ਦਾ ਪ੍ਰਤੀਸ਼ਤ 44.44 ਰਿਹਾ ਜੋ ਭਾਰਤ ਅਤੇ ਏਸ਼ੀਆ ਦੇ ਕਿਸੇ ਵੀ ਕਪਤਾਨ ਲਈ ਸਭ ਤੋਂ ਵੱਧ ਹੈ, ਜਿਨ੍ਹਾਂ ਨੇ ਘੱਟੋ-ਘੱਟ 10 ਮੈਚਾਂ ਵਿਚ ਟੀਮ ਦੀ ਅਗਵਾਈ ਕੀਤੀ ਹੈ। ਪੋਂਟਿੰਗ ਨੇ ਕਿਹਾ, ‘ਕਪਤਾਨ ਦੇ ਤੌਰ ’ਤੇ ਵਿਰਾਟ ਦਾ ਟੈਸਟ ਰਿਕਾਰਡ ਦੇਖੀਏ ਤਾਂ ਉਨ੍ਹਾਂ ਨੇ ਆਪਣੀ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਈ, ਜੋ ਉਨ੍ਹਾਂ ਨੇ ਹਾਸਲ ਕੀਤਾ ਹੈ, ਉਹ ਮਾਣ ਵਾਲੀ ਗੱਲ ਹੈ।’ ਵਿਰਾਟ ਨੇ 15 ਜਨਵਰੀ ਨੂੰ ਭਾਰਤੀ ਟੈਸਟ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਹ ਫ਼ੈਸਲਾ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਦੇ ਤੀਜੇ ਅਤੇ ਫੈਸਲਾਕੁੰਨ ਟੈਸਟ ਮੈਚ ਵਿਚ ਹਾਰ ਦੇ ਇਕ ਦਿਨ ਬਾਅਦ ਲਿਆ ਸੀ।

ਇਹ ਵੀ ਪੜ੍ਹੋ: ਹੁਣ ਪਾਕਿਸਤਾਨ ਦੇ ਕਿਸਾਨਾਂ ਨੇ ਇਮਰਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, 14 ਨੂੰ ਕਰਨਗੇ ਵਿਰੋਧ ਪ੍ਰਦਰਸ਼ਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News