ਬੀਮਰ ਗੇਂਦ ਦੇ ਪਿੱਛੇ ਪੋਂਟਿੰਗ ਅਤੇ ਗਿਲਕ੍ਰਿਸਟ ਭੱਜੇ, ਦੇਖੋ ਮਜ਼ੇਦਾਰ Video

Sunday, Feb 09, 2020 - 03:22 PM (IST)

ਬੀਮਰ ਗੇਂਦ ਦੇ ਪਿੱਛੇ ਪੋਂਟਿੰਗ ਅਤੇ ਗਿਲਕ੍ਰਿਸਟ ਭੱਜੇ, ਦੇਖੋ ਮਜ਼ੇਦਾਰ Video

ਸਪੋਰਟਸ ਡੈਸਕ : ਬੁਸ਼ਫਾਇਰ ਕ੍ਰਿਕਟ ਬੈਸ਼ ਚੈਰਿਟੀ ਮੈਚ ਦੇ ਤਹਿਤ ਰਿਕੀ ਪੋਂਟਿੰਗ ਪਲੇਇੰਗ ਇਲੈਵਨ ਅਤੇ ਐਡਮ ਗਿਲਕ੍ਰਿਸਟ ਪਲੇਇੰਗ ਇਲੈਵਨ ਵਿਚਾਲੇ ਜੰਕਸ਼ਨ ਓਵਲ, ਮੈਲਬੋਰਨ ਵਿਚ ਮੈਚ ਖੇਡਿਆ ਗਿਆ। ਅਜਿਹੇ 'ਚ ਮੈਚ ਦੌਰਾਨ ਇਕ ਅਜੀਬ ਪਲ ਦੇਖਣ ਨੂੰ ਮਿਲਿਆ, ਜਿੱਥੇ ਵਾਲਸ਼ ਦੀ ਬੀਮਰ ਗੇਂਦ ਪਿੱਛੇ ਵਿਕਟਕੀਪਰ ਗਿਲਕ੍ਰਿਸਟ ਅਤੇ ਬੱਲੇਬਾਜ਼ ਪੋਂਟਿੰਗ ਇਕੱਠੇ ਭੱਜਣ ਲੱਗੇ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ, ਇਹ ਮੈਚ ਦੀ ਪਹਿਲੀ ਹੀ ਗੇਂਦ ਸੀ ਅਤੇ ਵਾਲਸ਼ ਇਸ 'ਤੇ ਕਾਬੂ ਨਹੀਂ ਕਰ ਸਕੇ। ਵਾਲਸ਼ ਦੀ ਇਹ ਗੇਂਦ ਬੀਮਰ ਸੀ, ਜੋ ਬੱਲੇਬਾਜ਼ ਰਿਕੀ ਪੋਂਟਿੰਗ ਅਤੇ ਵਿਕਟਕੀਪਰ ਐਡਮ ਗਿਲਕ੍ਰਿਸਟ ਦੋਵਾਂ ਨੂੰ ਪਾਰ ਕਰਦਿਆਂ ਵੱਖਰੀ ਦਿਸ਼ਾ ਵਲ ਚਲੀ ਗਈ। ਗੇਂਦ ਨੂੰ ਦੂਰ ਜਾਂਦਿਆਂ ਦੇਖ ਵਿਕਟਕੀਪਰ ਐਡਮ ਗਿਲਕ੍ਰਿਸਟ ਉਸ ਦੇ ਪਿੱਛ ਭੱਜੇ ਉੱਥੇ ਹੀ ਬੱਲੇਬਾਜ਼ ਪੋਂਟਿੰਗ ਵੀ ਗਿਲਕ੍ਰਿਸਟ ਦੇ ਪਿੱਛੇ ਭੱਜਣ ਲੱਗੇ। ਇਹ ਸਭ ਦੇਖ ਮੈਦਾਨ 'ਚ ਬੈਠੇ ਦਰਸ਼ਕ ਅਤੇ ਕੁਮੈਂਟੇਟਰ ਵੀ ਆਪਣਾ ਹਾਸਾ ਰੋਕ ਨਹੀਂ ਸਕੇ।


Related News