ਪੋਲਾਰਡ ''ਤੇ ਲੱਗਾ ਮੈਚ ਫੀਸ ਦਾ 25 ਫੀਸਦੀ ਜੁਰਮਾਨਾ

Tuesday, May 14, 2019 - 01:31 AM (IST)

ਪੋਲਾਰਡ ''ਤੇ ਲੱਗਾ ਮੈਚ ਫੀਸ ਦਾ 25 ਫੀਸਦੀ ਜੁਰਮਾਨਾ

ਹੈਦਰਾਬਾਦ- ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਕੀਰੋਨ ਪੋਲਾਰਡ 'ਤੇ ਚੇਨਈ ਸੁਪਰ ਕਿੰਗਜ਼ ਵਿਰੁੱਧ ਆਈ. ਪੀ. ਐੱਲ.-12 ਦੇ ਫਾਈਨਲ ਵਿਚ ਐਤਵਾਰ ਨੂੰ ਅੰਪਾਇਰ ਦੇ ਫੈਸਲੇ 'ਤੇ ਨਾਰਾਜ਼ਗੀ ਜਤਾਉਣ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਪੋਲਾਰਡ ਨੇ ਖਿਡਾਰੀਆਂ ਅਤੇ ਟੀਮ ਅਧਿਕਾਰੀਆਂ ਲਈ ਆਈ. ਪੀ. ਐੱਲ. ਖੇਡ ਜ਼ਾਬਤੇ ਦੇ ਲੈਵਲ ਇਕ ਦੇ ਅਪਰਾਧ ਨੂੰ ਮੰਨ ਲਿਆ ਹੈ ਤੇ ਉਸ 'ਤੇ ਲਾਏ ਗਏ ਜੁਰਮਾਨੇ ਨੂੰ ਵੀ ਮਨਜ਼ੂਰ ਕਰ ਲਿਆ ਹੈ। ਇਸ ਅਪਰਾਧ ਲਈ ਮੈਚ ਰੈਫਰੀ ਦਾ ਫੈਸਲਾ ਆਖਰੀ ਹੁੰਦਾ ਹੈ।
ਪਾਰੀ ਦੇ ਆਖਰੀ ਓਵਰ 'ਚ ਪੋਲਾਰਡ ਨੇ ਪਿੱਛ ਛੱਡ ਕੇ ਟ੍ਰੈਮਲਾਈਨ ਦੇ ਕੋਲ ਜਾ ਕੇ ਸਟਰਾਈਕ ਲਈ ਜਿਸ 'ਚ ਮੈਚ ਅਧਿਕਾਰੀ ਨੇ ਉਸ ਨੂੰ ਚੇਤਾਵਨੀ ਦਿੱਤੀ। ਤਿੰਨੋਂ ਬਾਰ ਅੰਪਇਰ ਨਿਤਿਨ ਮੇਨਨ ਨੇ ਗੇਂਦ ਵਾਈਡ ਨਹੀਂ ਦਿੱਤੀ ਜਿਸਦੀ ਪੋਲਾਡ ਨੇ ਉਮੀਦ ਕਰ ਰਹੇ ਸਨ। ਤਿੰਨ ਗੇਂਦ ਖਾਲੀ ਜਾਣ ਤੋਂ ਬਾਅਦ ਪੋਲਾਰਡ ਨੇ ਆਪਣਾ ਬੱਲਾ ਅਸਮਾਨ ਵੱਲ ਸੁੱਟਿਆ ਸੀ।


author

Gurdeep Singh

Content Editor

Related News