ਪੁਲਸ ਨੇ ਬੰਗਾਲ ਕ੍ਰਿਕਟ ਸੰਘ ਨੂੰ ਰਾਮਨੌਮੀ ’ਤੇ ਈਡਨ ਗਾਰਡਨਸ ’ਤੇ ਮੈਚ ਨਾ ਰੱਖਣ ਦੀ ਕੀਤੀ ਬੇਨਤੀ
Thursday, Mar 20, 2025 - 02:31 PM (IST)

ਕੋਲਕਾਤਾ- ਕੋਲਕਾਤਾ ਪੁਲਸ ਨੇ ਬੰਗਾਲ ਕ੍ਰਿਕਟ ਸੰਘ (ਕੈਬ) ਨੂੰ ਬੇਨਤੀ ਕੀਤੀ ਹੈ ਕਿ ਕੋਲਕਾਤਾ ਨਾਈਟ ਰਾਡਰਸ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਆਈ. ਪੀ. ਐੱਲ. ਦਾ ਮੈਚ ਈਡਨ ਗਾਰਡਨਸ ’ਤੇ 6 ਅਪ੍ਰੈਲ ਨੂੰ ਨਾ ਰੱਖਿਆ ਜਾਵੇ ਕਿਉਂਕਿ ਉਸ ਦਿਨ ਰਾਮਨੌਮੀ ਹੋਣ ਕਾਰਨ ਸ਼ਹਿਰ ’ਚ ਸੁਰੱਖਿਆ ਦੇ ਵੱਡੇ ਇੰਤਜ਼ਾਮ ਕਰਨੇ ਹੋਣਗੇ। ਕੋਲਕਾਤਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਕੈਬ ਨੂੰ ਪੱਤਰ ਲਿਖ ਕੇ 6 ਅਪ੍ਰੈਲ ਨੂੰ ਆਈ. ਪੀ. ਐੱਲ. ਦਾ ਮੈਚ ਇਥੇ ਨਾ ਰੱਖਣ ਲਈ ਕਿਹਾ ਹੈ।
ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਸਨੇਹਾਸ਼ੀਸ਼ ਗਾਂਗੁਲੀ ਨੇ ਕਿਹਾ ਕਿ ਅਧਿਕਾਰੀਆਂ ਨੇ ਅਜੇ ਤੱਕ ਮੈਚ ਲਈ ਮਨਜ਼ੂਰੀ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕਣਗੇ। ਪੁਲਸ ਸੁਰੱਖਿਆ ਦੇ ਬਿਨਾਂ 65,000 ਦਰਸ਼ਕਾਂ ਨੂੰ ਸੰਭਾਲਨਾ ਮੁਸ਼ਕਿਲ ਹੋ ਜਾਵੇਗਾ। ਗਾਂਗੁਲੀ ਨੇ ਦੱਸਿਆ ਕਿ ਕੈਬ ਨੇ ਬੀ. ਸੀ. ਸੀ. ਆਈ. ਨੂੰ ਹਾਲਾਤ ਬਾਰੇ ਦੱਸ ਦਿੱਤਾ ਹੈ ਅਤੇ ਆਖਰੀ ਫੈਸਲਾ ਲੈਣ ’ਚ ਅਜੇ ਸਮਾਂ ਲੱਗੇਗਾ।
Related News
ਰੋਹਿਤ ਸ਼ਰਮਾ, ਵਿਰਾਟ ਕੋਹਲੀ 7 ਤਾਰੀਖ ਨੂੰ ਮੈਦਾਨ ''ਤੇ ਦਿਖਣਗੇ, 40 ਓਵਰਾਂ ਦੇ ਮੈਚ ''ਚ ਰੋਮਾਂਚ ਹੋਵੇਗਾ ਸਿਖਰਾਂ ''ਤੇ
