PM ਮੋਦੀ ਨੇ ਮੁਹੰਮਦ ਸ਼ਮੀ ਦੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ
Tuesday, Feb 27, 2024 - 03:21 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਆਪਰੇਸ਼ਨ ਤੋਂ ਬਾਅਦ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਸ਼ਮੀ ਦੇ ਖੱਬੇ ਗਿੱਟੇ (ਐਕਲੀਜ਼ ਟੈਂਡਨ) ਦਾ ਸਫਲ ਆਪ੍ਰੇਸ਼ਨ ਹੋਇਆ ਹੈ, ਜਿਸ ਕਾਰਨ ਉਹ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਨਹੀਂ ਖੇਡ ਸਕਣਗੇ। ਇਸ ਕਾਰਨ ਉਹ ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਵੀ ਬਾਹਰ ਰਹਿ ਸਕਦੇ ਹਨ।
ਮੋਦੀ ਨੇ 'ਐਕਸ' 'ਤੇ ਪੋਸਟ ਕੀਤਾ, 'ਮੈਂ ਤੁਹਾਡੇ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਮੁਹੰਮਦ ਸ਼ਮੀ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡੇ ਅੰਦਰ ਬਣੇ ਹੌਂਸਲੇ ਕਾਰਨ ਤੁਸੀਂ ਜਲਦੀ ਹੀ ਇਸ ਸੱਟ ਤੋਂ ਉੱਭਰ ਜਾਓਗੇ।
ਇਹ ਵੀ ਪੜ੍ਹੋ- ਦਿੱਲੀ ਕੈਪੀਟਲਸ ਦੀ ਗੇਂਦਬਾਜ਼ 'ਤੇ ਲੱਗਾ ਜੁਰਮਾਨਾ, ਕੀਤੀ ਜ਼ਾਬਤੇ ਦੀ ਉਲੰਘਣਾ
ਇਸ 33 ਸਾਲਾ ਗੇਂਦਬਾਜ਼ ਨੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ 'ਚ ਭਾਰਤ ਨੂੰ ਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਭਾਰਤ ਲਈ ਆਪਣਾ ਆਖਰੀ ਮੈਚ 19 ਨਵੰਬਰ 2023 ਨੂੰ ਵਿਸ਼ਵ ਕੱਪ ਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਖੇਡਿਆ ਸੀ। ਸੋਮਵਾਰ ਨੂੰ ਲੰਡਨ 'ਚ ਉਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8