PM ਮੋਦੀ ਦੇ ਫੈਨ ਹੋਏ ਫੀਫਾ ਪ੍ਰਧਾਨ, ਦਿੱਤਾ ਇਹ ਖਾਸ ਤੋਹਫਾ

12/02/2018 2:43:30 PM

ਨਵੀਂ ਦਿੱਲੀ— ਜੀ-20 ਸੰਮੇਲਨ 'ਚ ਹੋਏ ਇਕ ਪ੍ਰੋਗਰਾਮ 'ਚ 27 ਨਵੰਬਰ ਨੂੰ ਪੀ.ਐੱਮ. ਮੋਦੀ ਨੇ ਸੰਬੋਧਨ ਕੀਤਾ ਸੀ, ਜਿਸ ਤੋਂ ਬਾਅਦ ਫੀਫਾ ਪ੍ਰਧਾਨ ਜੀਆਨੀ ਇਨਫੈਂਟਿਨੋ ਉਨ੍ਹਾਂ ਦੇ ਮੁਰੀਦ ਹੋ ਗਏ ਅਤੇ ਜਾਂਦੇ-ਜਾਂਦੇ ਪੀ.ਐੱਮ. ਮੋਦੀ ਨੂੰ ਇਕ ਯਾਦਗਾਰ ਖਾਸ ਗਿਫਟ ਦਿੱਤਾ। ਦਰਅਸਲ ਜੀ-20 ਸੰਮੇਲਨ ਉਸ ਦੇਸ਼ 'ਚ ਹੋਇਆ, ਜੋ ਦੁਨੀਆ ਦੇ ਦਿੱਗਜ ਫੁੱਟਬਾਲਰਾਂ ਦਾ ਘਰ ਹੈ ਅਤੇ ਜਿਸ ਦੇਸ਼ ਦੇ ਦਿਲ 'ਚ ਫੁੱਟਬਾਲ ਵਸਦਾ ਹੈ। ਦੇਸ਼ ਦੀ ਰਾਜਧਾਨੀ ਬਿਊਨਸ ਆਇਰਸ 'ਚ ਹੋਇਆ ਜੀ-20 ਸੰਮੇਲਨ ਇਕ ਦਸੰਬਰ ਨੂੰ ਖ਼ਤਮ ਹੋ ਗਿਆ, ਪਰ ਉਸ ਦੇਸ਼ ਅਤੇ ਸ਼ਹਿਰ ਨੂੰ ਛੱਡਣ ਤੋਂ ਪਹਿਲਾਂ ਫੀਫਾ ਪ੍ਰਧਾਨ ਜੀਆਨੀ ਇਨਫੈਂਟਿਨੋ ਨੇ ਪੀ.ਐੱਮ. ਮੋਦੀ ਨੂੰ ਇਕ ਫੁੱਟਬਾਲ ਜਰਸੀ ਗਿਫਟ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਫੁੱਟਬਾਲ ਦੇ ਆਪਣੇ ਪਿਆਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਫੀਫਾ ਪ੍ਰਧਾਨ ਨੇ ਪੀ.ਐੱਮ. ਮੋਦੀ ਨੂੰ ਫੁੱਟਬਾਲ ਜਰਸੀ ਗਿਫਟ ਕੀਤੀ, ਜਿਸ 'ਤੇ ਉਨ੍ਹਾਂ ਦਾ ਨਾਂ ਲਿਖਿਆ ਹੈ।
 

ਪੀ.ਐੱਮ. ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਅਰਜਨਟੀਨਾ ਆਉਣਾ ਅਤੇ ਫੁੱਟਬਾਲ ਬਾਰੇ ਨਾ ਸੋਚਣਾ ਤਾਂ ਅਸਭੰਵ ਹੈ। ਅਰਜਨਟੀਨਾ ਦੇ ਫੁੱਟਬਾਲਰ ਭਾਰਤ 'ਚ ਕਾਫੀ ਲੋਕਪ੍ਰਿਯ ਹਨ। ਪੀ.ਐੱਮ. ਮੋਦੀ ਨੇ ਫੁੱਟਬਾਲ ਜਰਸੀ ਗਿਫਟ ਕਰਨ ਲਈ ਫੀਫਾ ਪ੍ਰਧਾਨ ਜੀਆਨੀ ਇਨਫੈਂਟਿਨੋ ਦਾ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ 27 ਨਵੰਬਰ ਨੂੰ ਸ਼ਾਂਤੀ ਲਈ ਯੋਗਾ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਭਾਰਤੀ ਕਿਵੇਂ ਅਰਜਨਟੀਨਾ ਦੇ ਫੁੱਟਬਾਲ ਨੂੰ ਬਾਰੀਕੀ ਨਾਲ ਫਾਲੋ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਰਜਨਟੀਨਾ ਭਾਰਤ ਦੀ ਫਿਲਾਸਫੀ, ਕਲਾ, ਸੰਗੀਤ ਅਤੇ ਨ੍ਰਿਤ 'ਚ ਦਿਲਚਸਪੀ ਰਖਦਾ ਹੈ ਤਾਂ ਭਾਰਤ 'ਚ ਅਰਜਨਟੀਨਾ ਫੁੱਟਬਾਲਰ ਦੇ ਲੱਖਾਂ ਪ੍ਰਸ਼ੰਸਕ ਵੀ ਹਨ। ਮਾਰਾਡੋਨਾ ਦਾ ਨਾਂ ਭਾਰਤ 'ਚ ਕਹਾਵਤਾਂ ਦੇ ਰੂਪ 'ਚ ਵਰਤਿਆ ਜਾਂਦਾ ਹੈ।

 


Tarsem Singh

Content Editor

Related News