ਮੇਸੀ ਨੇ ਕੀਤੀ ਸੰਨਿਆਸ ਦੀ ਪੁਸ਼ਟੀ, ਵਿਸ਼ਵ ਕੱਪ ਫਾਈਨਲ ਹੋਵੇਗਾ ਆਖ਼ਰੀ ਮੈਚ

Thursday, Dec 15, 2022 - 02:11 PM (IST)

ਮੇਸੀ ਨੇ ਕੀਤੀ ਸੰਨਿਆਸ ਦੀ ਪੁਸ਼ਟੀ, ਵਿਸ਼ਵ ਕੱਪ ਫਾਈਨਲ ਹੋਵੇਗਾ ਆਖ਼ਰੀ ਮੈਚ

ਲੁਸੇਲ (ਵਾਰਤਾ)- ਅਰਜਨਟੀਨਾ ਦੇ ਕਪਤਾਨ ਅਤੇ ਅਨੁਭਵੀ ਫੁੱਟਬਾਲਰ ਲਿਓਨਲ ਮੇਸੀ ਨੇ ਐਲਾਨ ਕੀਤਾ ਹੈ ਕਿ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਉਨ੍ਹਾਂ ਦਾ ਆਖ਼ਰੀ ਵਿਸ਼ਵ ਕੱਪ ਮੈਚ ਹੋਵੇਗਾ। ਅਰਜਨਟੀਨਾ ਨੇ ਮੰਗਲਵਾਰ ਨੂੰ ਇੱਥੇ ਲੁਸੈਲ ਸਟੇਡੀਅਮ 'ਚ ਸੈਮੀਫਾਈਨਲ 'ਚ ਕ੍ਰੋਏਸ਼ੀਆ ਨੂੰ ਹਰਾ ਕੇ ਛੇਵੀਂ ਵਾਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਹੈ, ਜਿੱਥੇ ਉਸ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ। ਮੈਚ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਮੇਸੀ ਨੇ ਕਿਹਾ, ''ਮੈਂ ਇਹ ਉਪਲੱਬਧੀ ਹਾਸਲ ਕਰਕੇ ਬਹੁਤ ਖੁਸ਼ ਹਾਂ। ਫਾਈਨਲ ਖੇਡ ਕੇ ਵਿਸ਼ਵ ਕੱਪ 'ਚ ਆਪਣਾ ਸਫ਼ਰ ਖ਼ਤਮ ਕਰਨਾ ਬਹੁਤ ਖ਼ਾਸ ਹੈ। ਅਗਲਾ (ਵਿਸ਼ਵ ਕੱਪ) ਕਈ ਸਾਲਾਂ ਬਾਅਦ ਹੋਵੇਗਾ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਉਦੋਂ ਖੇਡ ਸਕਾਂਗਾ। ਮੇਰੇ ਵਿਸ਼ਵ ਕੱਪ ਦੇ ਸਫ਼ਰ ਨੂੰ ਖ਼ਤਮ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।'

ਇਹ ਵੀ ਪੜ੍ਹੋ: UN 'ਚ ਪਾਕਿ ਨੇ ਚੁੱਕਿਆ ਕਸ਼ਮੀਰ ਮੁੱਦਾ, ਭਾਰਤ ਨੇ ਕਿਹਾ- ਲਾਦੇਨ ਦੀ ਖਾਤਿਰਦਾਰੀ ਕਰਨ ਵਾਲੇ ਉਪਦੇਸ਼ ਨਾ ਦੇਣ

PunjabKesari

ਅਰਜਨਟੀਨਾ ਦੇ 35 ਸਾਲਾ ਕਪਤਾਨ ਆਪਣਾ ਪੰਜਵਾਂ ਵਿਸ਼ਵ ਕੱਪ ਖੇਡ ਰਹੇ ਹਨ, ਜਦੋਂ ਕਿ ਡਿਏਗੋ ਮਾਰਾਡੋਨਾ ਅਤੇ ਜੇਵੀਅਰ ਮੈਸਕਰਾਨੋ ਨੇ ਸਿਰਫ਼ 4 ਵਾਰ ਚੋਟੀ ਦੇ ਪੜਾਅ 'ਤੇ ਅਰਜਨਟੀਨਾ ਦੀ ਨੁਮਾਇੰਦਗੀ ਕੀਤੀ ਹੈ। ਮੇਸੀ ਕ੍ਰੋਏਸ਼ੀਆ ਵਿਰੁੱਧ 34ਵੇਂ ਮਿੰਟ ਵਿੱਚ ਗੋਲ ਕਰਕੇ ਅਰਜਨਟੀਨਾ ਲਈ ਸਭ ਤੋਂ ਵੱਧ ਗੋਲ (11) ਕਰਨ ਵਾਲੇ ਖ਼ਿਡਾਰੀ ਵੀ ਬਣ ਗਏ। ਮੇਸੀ ਨੇ ਕਿਹਾ, "ਇਹ ਸਾਰੇ (ਰਿਕਾਰਡ) ਚੰਗੇ ਹਨ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸਮੂਹ ਦਾ ਉਦੇਸ਼ ਹਾਸਲ ਕਰ ਸਕੇ, ਜੋ ਕਿ ਸਭ ਤੋਂ ਖ਼ੂਬਸੂਰਤ ਚੀਜ਼ ਹੈ। ਅਸੀਂ ਸਖ਼ਤ ਮਿਹਨਤ ਕਰਨ ਤੋਂ ਬਾਅਦ ਜਿੱਤ ਤੋਂ ਸਿਰਫ਼ ਇੱਕ ਕਦਮ ਦੂਰ ਹਾਂ ਅਤੇ ਅਸੀਂ ਇਸ ਵਾਰ ਅਜਿਹਾ ਕਰਨ ਲਈ ਆਪਣਾ ਸਭ ਕੁਝ ਲਗਾ ਦੇਵਾਂਗੇ।"  ਦੋ ਵਾਰ ਦੀ ਵਿਸ਼ਵ ਚੈਂਪੀਅਨ ਅਰਜਨਟੀਨਾ ਨੇ ਆਪਣਾ ਪਿਛਲਾ ਫਾਈਨਲ 2014 ਵਿੱਚ ਖੇਡਿਆ ਸੀ।

ਇਹ ਵੀ ਪੜ੍ਹੋ: ਮੁਫ਼ਤ ’ਚ ਕਿਸੇ ਨੂੰ ਗਲੇ ਨਹੀਂ ਲਗਾਉਂਦੀ ਇਹ ‘ਮੁੰਨੀ ਬਾਈ’, ਇਕ ‘ਪਿਆਰ ਦੀ ਝੱਪੀ’ ਦਾ ਲੈਂਦੀ ਹੈ 8 ਹਜ਼ਾਰ ਰੁਪਇਆ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News