CWC 2019 : ਇਹ ਉਪਲੱਬਧੀ ਹਾਸਲ ਕਰਨ ਲਈ ਵਿਰਾਟ ਨੂੰ ਹੈ ਸਿਰਫ 2-3 ਮੈਚਾਂ ਦੀ ਉਡੀਕ

Thursday, May 30, 2019 - 07:17 PM (IST)

CWC 2019 : ਇਹ ਉਪਲੱਬਧੀ ਹਾਸਲ ਕਰਨ ਲਈ ਵਿਰਾਟ ਨੂੰ ਹੈ ਸਿਰਫ 2-3 ਮੈਚਾਂ ਦੀ ਉਡੀਕ

ਲੰਡਨ—11 ਸਾਲ ਤੋਂ ਵਨ ਡੇ ਕ੍ਰਿਕਟ ਖੇਡ ਰਿਹਾ ਭਾਰਤੀ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਵਿਚ ਸ਼ੁਰੂ ਹੋਏ ਵਨ ਡੇ ਵਿਸ਼ਵ ਕੱਪ ਵਿਚ 11 ਹਜ਼ਾਰੀ ਬਣ ਜਾਵੇਗਾ। 30 ਸਾਲਾ ਵਿਰਾਟ ਨੇ 18 ਅਗਸਤ 2008 ਨੂੰ ਦਾਂਬੁਲਾ ਵਿਚ ਸ਼੍ਰੀਲੰਕਾ ਵਿਰੁੱਧ ਆਪਣਾ ਡੈਬਿਊ ਕੀਤਾ ਸੀ। ਵਿਰਾਟ ਤਦ ਤੋਂ ਹੁਣ ਤਕ 227 ਵਨ ਡੇ ਖੇਡ ਚੁੱਕਾ ਹੈ ਤੇ ਉਸ ਨੇ 59.5 ਦੀ ਔਸਤ ਨਾਲ 10843 ਦੌੜਾਂ ਬਣਾਈਆਂ ਹਨ। ਉਸ ਨੂੰ 11 ਹਜ਼ਾਰੀ ਬਣਨ ਲਈ ਸਿਰਫ 157 ਦੌੜਾਂ ਦੀ ਲੋੜ ਹੈ, ਜਿਹੜੀਆਂ ਉਹ ਵਿਸ਼ਵ ਕੱਪ ਵਿਚ ਦੋ-ਤਿੰਨ ਮੈਚਾਂ ਵਿਚ ਹੀ ਬਣਾ ਸਕਦਾ ਹੈ। ਵਿਰਾਟ ਨੇ ਹੁਣ ਤਕ 41 ਸੈਂਕੜੇ ਤੇ 49 ਅਰਧ ਸੈਂਕੜੇ ਬਣਾਏ ਹਨ। ਉਹ ਵਨ ਡੇ ਵਿਚ ਸਭ ਤੋਂ ਵੱਧ ਸੈਂਕੜਿਆਂ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੇ ਰਿਕਰਾਡ ਤੋਂ ਸਿਰਫ 8 ਸੈਂਕੜੇ ਦੂਰ ਹੈ। ਦੁਨੀਆ ਦਾ ਨੰਬਰ ਇਕ ਵਨ ਡੇ ਬੱਲੇਬਾਜ਼ ਵਿਰਾਟ 'ੇਤ ਵਿਸ਼ਵ ਕੱਪ ਵਿਚ ਭਾਰਤ ਦੀਆਂ ਉਮੀਦਾਂ ਦਾ ਸਾਰਾ ਦਾਰੋਮਦਾਰ ਟਿਕਿਆ ਹੋਇਆ ਹੈ।

PunjabKesari

ਵਨ ਡੇ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿਚ ਵਿਰਾਟ ਇਸ ਸਮੇਂ 10ਵੇਂ ਨੰਬਰ 'ਤੇ ਹੈ।  ਉਸ ਨੂੰ ਹਮਵਤਨ ਰਾਹੁਲ ਦ੍ਰਾਵਿੜ (10889) ਨੂੰ ਪਿੱਛੇ ਛੱਡਣ ਲਈ ਸਿਰਫ 47 ਦੌੜਾਂ ਦੀ ਲੋੜ ਹੈ। ਵਿਰਾਟ ਜੇਕਰ 11 ਹਜਾਰੀ ਕਲੱਬ ਵਿਛ ਸ਼ਾਮਲ ਹੋ ਜਾਂਦਾ ਹੈ ਤਾਂ ਉਹ ਇਹ ਉਪਲੱਬਧੀ ਹਾਸਲ ਕਰਨ ਵਾਲਾ ਤੀਜਾ ਭਾਰਤੀ ਤੇ ਓਵਰਆਲ ਦੁਨੀਆ ਦਾ ਨੌਵਾਂ ਬੱਲੇਬਾਜ਼ ਬਣ ਜਾਵੇਗਾ। ਭਾਰਤ ਵਿਚ ਉਸ ਤੋਂ ਅੱਗੇ ਸੌਰਭ ਗਾਂਗੁਲੀ (11363) ਤੇ ਵਿਸ਼ਵ ਰਿਕਰਾਡਧਾਰੀ ਸਚਿਨ (18426) ਹਨ। 

PunjabKesari


Related News