ਖਿਡਾਰੀ ਫੈਸਲਾ ਕਰਨ, IPL ਜ਼ਰੂਰੀ ਜਾਂ WTC : ਰਵੀ ਸ਼ਾਸਤਰੀ

Wednesday, Jun 14, 2023 - 01:02 PM (IST)

ਖਿਡਾਰੀ ਫੈਸਲਾ ਕਰਨ, IPL ਜ਼ਰੂਰੀ ਜਾਂ WTC : ਰਵੀ ਸ਼ਾਸਤਰੀ

ਮੁੰਬਈ – ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ’ਚ ਭਾਰਤ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਧਾਕੜ ਕ੍ਰਿਕਟਰਾਂ ਵਿਚਾਲੇ ਛਿੜੀ ਬਹਿਸ ਵਿਚਾਲੇ ਸਾਬਕਾ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਇਹ ਖਿਡਾਰੀਆਂ ’ਤੇ ਨਿਰਭਰ ਕਰਦਾ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਰਗੇ ਵਪਾਰਕ ਟੂਰਨਾਮੈਂਟ ਨੂੰ ਚੁਣਦੇ ਹਨ ਜਾਂ ਡਬਲਯੂ. ਟੀ.ਸੀ. ਵਰਗੇ ਵੱਕਾਰੀ ਮੈਚਾਂ ਦੀਆਂ ਤਿਆਰੀਆਂ ’ਚ ਆਪਣਾ ਸਮਾਂ ਤੇ ਊਰਜਾ ਵਰਤਦੇ ਹਨ।

ਸ਼ਾਸਤਰੀ ਨੇ ਕਿਹਾ,‘‘ਦੇਖੋ ਅਜਿਹਾ ਕਦੇ ਨਹੀਂ ਹੋਣ ਵਾਲਾ ਹੈ ਕਿ ਤੁਹਾਨੂੰ ਕਿਸੇ ਮੈਚ ਜਾਂ ਸੀਰੀਜ਼ ਦੀ ਤਿਆਰੀ ਲਈ 20-21 ਦਿਨ ਮਿਲਣ। ਆਖਰੀ ਵਾਰ ਅਜਿਹਾ 2021 ਦੇ ਇੰਗਲੈਂਡ ਦੌਰੇ ’ਤੇ ਹੋਇਆ ਸੀ ਜਦੋਂ ਭਾਰਤੀ ਟੀਮ ਪਹਿਲੇ ਟੈਸਟ ਤੋਂ ਤਿੰਨ ਹਫਤੇ ਪਹਿਲਾਂ ਉੱਥੇ ਪਹੁੰਚ ਗਈ ਸੀ। ਇਸਦਾ ਭਾਰਤ ਨੂੰ ਫਾਇਦਾ ਵੀ ਹੋਇਆ ਤੇ ਉਹ ਸੀਰੀਜ਼ ’ਚ 2-1 ਨਾਲ ਅੱਗੇ ਸੀ ਪਰ ਇਹ ਤਦ ਸੰਭਵ ਹੋ ਸਕਿਆ ਸੀ ਜਦੋਂ ਕੋਰੋਨਾ ਦੇ ਕਾਰਨ ਆਈ. ਪੀ. ਐੱਲ. ਦਾ ਦੂਜਾ ਹਾਫ ਟਲ ਗਿਆ ਸੀ। ਤਦ ਇੰਨਾ ਸਮਾਂ ਮਿਲ ਗਿਆ ਸੀ।’’

ਉਸ ਨੇ ਕਿਹਾ,‘‘ਸਾਨੂੰ ਮੌਜੂਦਾ ਸਮੇਂ ’ਚ ਜਿਊਣਾ ਪਵੇਗਾ। ਤੁਹਾਨੂੰ ਇਹ 20 ਦਿਨ ਕਦੇ ਨਹੀਂ ਮਿਲਣਗੇ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਆਈ. ਪੀ. ਐੱਲ. ਛੱਡਣਾ ਪਵੇਗਾ। ਇਹ ਹੁਣ ਖਿਡਾਰੀਆਂ ਤੇ ਬੀ. ਸੀ. ਸੀ. ਆਈ. ’ਤੇ ਨਿਰਭਰ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਬੀ. ਸੀ. ਸੀ. ਆਈ. ਵੀ ਇਸ ’ਤੇ ਧਿਆਨ ਦੇਵੇਗਾ। ਜੇਕਰ ਹਰ ਵਾਰ ਡਬਲਯੂ. ਟੀ. ਸੀ. ਦਾ ਫਾਈਨਲ ਆਈ. ਪੀ.ਐੱਲ. ਤੋਂ ਇਕ ਹਫਤੇ ਬਾਅਦ ਜੂਨ ’ਚ ਪੈਂਦਾ ਹੈ ਤਾਂ ਫਾਈਨਲ ’ਚ ਪਹੁੰਚਣ ਵਾਲੀਆਂ ਫ੍ਰੈਂਚਾਈਜ਼ੀਆਂ ਲਈ ਕੁਝ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ।

ਰੋਹਿਤ ਦਾ ਵਿੰਡੀਜ਼ ਦੌਰੇ ਤੋਂ ਬਾਅਦ ਕਪਤਾਨ ਬਣੇ ਰਹਿਣਾ ਤੈਅ ਨਹੀਂ !

ਰੋਹਿਤ ਸ਼ਰਮਾ ਦੀ ਟੈਸਟ ਕਪਤਾਨੀ ਨੂੰ ਤੁਰੰਤ ਕੋਈ ਖਤਰਾ ਨਹੀਂ ਹੈ ਪਰ ਮੁੰਬਈ ਦੇ ਇਸ ਸਟਾਰ ਬੱਲੇਬਾਜ਼ ਨੂੰ ਜੇਕਰ ਰਵਾਇਤੀ ਰੂਪ ’ਚ ਅਾਪਣੀ ਅਗਵਾਈ ਸਮਰੱਥਾ ’ਤੇ ਸਵਾਲੀਆ ਨਿਸ਼ਾਨ ਲੱਗਣ ਤੋਂ ਰੋਕਣਾ ਹੈ ਤਾਂ ਵੈਸਟਇੰਡੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ। ਰੋਹਿਤ ਵਿੰਡੀਜ਼ ’ਚ ਦੋ ਟੈਸਟਾਂ ਦੀ ਲੜੀ ’ਚ ਭਾਰਤੀ ਟੀਮ ਦੀ ਅਗਵਾਈ ਕਰੇਗਾ ਤੇ ਸੰਭਾਵਿਤ ਇਸ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ ਦੇ ਨਾਲ ਮੀਟਿੰਗ ਰਵਾਇਤੀ ਸਵਰੂਪ ’ਚ ਆਪਣੇ ਭਵਿੱਖ ’ਤੇ ਚਰਚਾ ਕਰੇਗਾ। ਭਾਰਤੀ ਟੀਮ ’ਚ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲਿਆਂ ਦੀ ਮੰਨੀਏ ਤਾਂ ਰੋਹਿਤ ਜੇਕਰ 12 ਜੁਲਾਈ ਤੋਂ ਡੋਮਿਨਿਕ ’ਚ ਵੈਸਟਇੰਡੀਜ਼ ਵਿਰੁੱਧ ਹੋਣ ਵਾਲੀ ਦੋ ਟੈਸਟਾਂ ਦੀ ਲੜੀ ’ਚ ਕਪਤਾਨੀ ਤੋਂ ਖੁਦ ਹਟਣ ਦਾ ਫੈਸਲਾ ਨਹੀਂ ਕਰਦਾ ਤਾਂ ਉਹ ਟੀਮ ਦੀ ਅਗਵਾਈ ਕਰੇਗਾ।

ਇਕ ਸੀਨੀਅਰ ਸੂਤਰ ਨੇ ਨਾਂ ਜ਼ਾਹਿਰ ਨਾ ਕਰਦੀ ਸ਼ਰਤ ’ਤੇ ਕਿਹਾ,‘‘ਇਹ ਬੇਤੁਕੀਆਂ ਗੱਲਾਂ ਹਨ ਕਿ ਰੋਹਿਤ ਨੂੰ ਕਪਤਾਨੀ ਤੋਂ ਹਟਾ ਦਿੱਤਾ ਜਾਵੇਗਾ। ਹਾਂ, ਕੀ ਉਹ ਦੋ ਸਾਲ ਦੇ ਡਬਲਯੂ. ਟੀ. ਸੀ. ਪੜਾਅ ’ਚ ਬਰਕਰਾਰ ਰਹੇਗਾ, ਇਹ ਇਕ ਵੱਡਾ ਸਵਾਲ ਹੈ ਕਿਉਂਕਿ 2025 ’ਚ ਤੀਜਾ ਪੜਅ ਖਤਮ ਹੋਣ ’ਤੇ ਉਹ ਲਗਭਗ 38 ਸਾਲ ਦਾ ਹੋਵੇਗਾ।
 


author

cherry

Content Editor

Related News