23 ਦਸੰਬਰ ਨੂੰ ਕੋਚੀ ''ਚ ਹੋਵੇਗੀ IPL ਲਈ ਖਿਡਾਰੀਆਂ ਦੀ ਨਿਲਾਮੀ
Wednesday, Nov 09, 2022 - 05:39 PM (IST)
ਨਵੀਂ ਦਿੱਲੀ (ਭਾਸ਼ਾ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 23 ਦਸੰਬਰ ਨੂੰ ਕੋਚੀ ਵਿੱਚ ਹੋਵੇਗੀ। ਭਾਰਤੀ ਕ੍ਰਿਕਟ ਬੋਰਡ (BCCI) ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਨਿਲਾਮੀ ਦੀ ਮੇਜ਼ਬਾਨੀ ਦੀ ਦੌੜ ਵਿਚ ਤੁਰਕੀ ਦੇ ਸ਼ਹਿਰ ਇਸਤਾਂਬੁਲ, ਬੈਂਗਲੁਰੂ, ਨਵੀਂ ਦਿੱਲੀ, ਮੁੰਬਈ ਅਤੇ ਹੈਦਰਾਬਾਦ ਵੀ ਸ਼ਾਮਲ ਸੀ ਪਰ ਬੀਸੀਸੀਆਈ ਨੇ ਕੇਰਲ ਦੇ ਤੱਟੀ ਸ਼ਹਿਰ ਨੂੰ ਚੁਣਿਆ।
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ, "ਲੌਜਿਸਟਿਕਲ ਜ਼ਰੂਰਤਾਂ ਅਤੇ ਤਾਰੀਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਚੀ ਭ ਤੋਂ ਢੁਕਵਾਂ ਵਿਕਲਪ ਹੈ।" ਪਿਛਲੀ ਨਿਲਾਮੀ ਦੇ ਉਲਟ, ਆਉਣ ਵਾਲੇ ਸੀਜ਼ਨ ਲਈ ਖਿਡਾਰੀਆਂ ਦੀ ਘੱਟ ਨਿਲਾਮੀ ਹੋਵੇਗੀ। ਆਈਪੀਐਲ ਦੀਆਂ 10 ਫਰੈਂਚਾਇਜ਼ੀ ਟੀਮਾਂ ਨੂੰ ਪਹਿਲਾਂ ਹੀ 15 ਨਵੰਬਰ ਤੱਕ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਸੂਚੀ ਸੌਂਪਣ ਲਈ ਕਿਹਾ ਗਿਆ ਹੈ। ਇਸ ਦੇ ਹੀ ਨਾਲ ਹੀ 2023 ਦੇ ਲਈ ਖਿਡਾਰੀਆਂ 'ਤੇ ਖਰਚ ਕੀਤੀ ਜਾਣ ਵਾਲੀ ਰਕਮ 90 ਤੋਂ ਵਧਾ ਕੇ 95 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।