ਸੁਸ਼ਾਂਤ ਸਿੰਘ ਰਾਜਪੂਤ ਦੀ ਰਾਹ 'ਤੇ ਸੀ ਮਸਾਰੋ, ਹੋਇਆ ਦਰਦਨਾਕ ਅੰਤ

Wednesday, Jul 15, 2020 - 01:48 PM (IST)

ਸੁਸ਼ਾਂਤ ਸਿੰਘ ਰਾਜਪੂਤ ਦੀ ਰਾਹ 'ਤੇ ਸੀ ਮਸਾਰੋ, ਹੋਇਆ ਦਰਦਨਾਕ ਅੰਤ

ਨਵੀਂ ਦਿੱਲੀ : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ 2020 ਨੂੰ ਖੁਦਕੁਸ਼ੀ ਕਰ ਲਈ ਸੀ। ਉਸ ਦੀ ਅਚਾਨਕ ਹੋਈ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਮਰਨ ਤੋਂ ਕੁਝ ਸਮਾਂ ਪਹਿਲਾਂ ਹੀ ਸੁਸ਼ਾਂਤ ਸਿੰਘ ਨੇ ਅਜਿਹੀ ਫ਼ਿਲਮ ਕੀਤੀ ਸੀ ਜਿਸ 'ਚ ਉਹ ਲੋਕਾਂ ਨੂੰ ਖ਼ੁਦਕੁਸ਼ੀ ਤੋਂ ਰੋਕਣ ਦਾ ਕੰਮ ਕਰ ਰਹੇ ਸਨ ਪਰ ਕਿਸੇ ਨੂੰ ਕੀ ਪਤਾ ਸੀ ਕਿ ਖੁਸ਼ ਰਹਿਣ ਵਾਲਾ ਸੁਸ਼ਾਂਤ ਆਪਣੇ ਅੰਦਰ ਕਿੰਨੇ ਗਮ ਲੁਕਾਈ ਬੈਠਾ ਸੀ। ਅਜਿਹੀ ਹੀ ਕਹਾਣੀ ਹੈ ਅਮਰੀਕਾ ਦੀ ਐਸ਼ਲੋ ਮਸਰੋ (39) ਦੀ, ਜਿਸ ਨੇ ਬੀਤੇ ਦਿਨੀਂ ਖ਼ੁਦਕੁਸ਼ੀ ਕਰ ਲਈ ਸੀ। 

ਇਹ ਵੀ ਪੜ੍ਹੋਂ :ਨਿਊਡ ਤਸਵੀਰਾਂ ਸਾਝੀਆਂ ਕਰ ਸੁਰਖੀਆਂ ਬਿਟੋਰਨ ਵਾਲੀ ਇਹ ਰੈਸਲਰ ਇਕ ਹੋਰ ਤਸਵੀਰ ਕਰਕੇ ਮੁੜ ਚਰਚਾ 'ਚ

PunjabKesariਦਰਅਸਲ, ਪਲੇਬੁਆਏ ਮਾਡਲ ਹੋਣ ਤੋਂ ਇਲਾਵਾ ਐਸ਼ਲੇ ਮਸਾਰੋ ਲੰਮੇਂ ਸਮੇਂ ਤੱਕ ਡਬਲਯੂ.ਡਬਲਯੂ ਨਾਲ ਹੀ ਜੁੜੀ ਰਹੀ ਹੈ। ਕਈ ਨਾਮੀ ਮੁਕਾਬਲੇ ਖੇਡਣ ਤੋਂ ਇਲਾਵਾ ਐਸ਼ਲੇ ਕਈ ਵੱਡੇ ਬ੍ਰਾਂਡਜ਼ ਲਈ ਮਾਡਲਿੰਗ ਵੀ ਕਰ ਚੁੱਕੀ ਸੀ। ਕੁਝ ਦਿਨ ਪਹਿਲਾਂ ਐਸ਼ਲੇ ਨੇ ਅਚਾਨਕ ਖ਼ੁਦਕੁਸ਼ੀ ਕਰ ਲਈ। ਪਤਾ ਲੱਗਾ ਹੈ ਕਿ ਖ਼ੁਦਕੁਸ਼ੀ ਕਰਨ ਤੋਂ 20 ਦਿਨ ਪਹਿਲਾਂ ਹੀ ਉਸ ਨੇ ਅਜਿਹੀ ਮਿਊਜ਼ਿਕ ਵੀਡੀਓ ਵੀ ਕੀਤੀ ਸੀ, ਜਿਸ 'ਚ ਲੋਕਾਂ ਨੂੰ ਖ਼ੁਦਕੁਸ਼ੀ ਨਾ ਕਰਨ ਲਈ ਪ੍ਰੇਰਿਤ ਕੀਤਾ ਸੀ। ਮਸਾਰੋ ਲੰਮੇਂ ਸਮੇਂ ਤੱਕ ਡਬਲਯੂ.ਡਬਲਯੂ 'ਚ ਸਰਗਰਮ ਰਹੀ ਪਰ ਵੱਧਦੀ ਉਮਰ ਅਤੇ ਘੱਟ ਸਪੇਸ ਮਿਲਣ ਕਾਰਨ ਉਹ ਕਾਫ਼ੀ ਪਰੇਸ਼ਾਨ ਸੀ। 

ਇਹ ਵੀ ਪੜ੍ਹੋਂ : ਬੇਬੀ ਬੰਪ ਨਾਲ ਨਤਾਸ਼ਾ ਨੇ ਸ਼ੇਅਰ ਕੀਤੀ ਤਸਵੀਰ, ਹਾਰਦਿਕ ਨੂੰ ਦਿੱਤਾ ਖਾਸ ਮੈਸੇਜ

PunjabKesariਮਸਾਰੋ ਦੀ ਉਕਤ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ 2019 'ਚ ਹੋਈ ਸੀ। ਮਸਾਰੋ ਨੂੰ ਇਸ ਵੀਡੀਓ ਲਈ ਚੁਣਨ ਵਾਲੇ ਆਰਲੈਂਡੋ ਨੇ ਦੱਸਿਆ ਕਿ ਇਸ ਗੀਤਾ ਦਾ ਵਿਚਾਰ ਸੰਗੀਤ ਤੋਂ ਹੀ ਆਇਆ ਸੀ ਕਿ ਤੁਸੀਂ ਕਦੇ ਵੀ ਇਕੱਲੇ ਨਹੀਂ ਹੁੰਦੇ। ਜਦੋਂ ਇਹ ਲਾਂਚ ਹੋਣ ਵਾਲਾ ਸੀ ਤਾਂ ਸਮਾਰੋ ਡਿਪਰੈਸ਼ਨ 'ਚ ਘਿਰ ਗਈ ਤੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਈ। ਉਸ ਨੇ ਕਿਹਾ ਕਿ ਮੈਂ ਆਪਣਾ ਇਕ ਦੋਸਤ ਗਵਾਇਆ ਹੈ। ਮੈਂ ਪਿਛਲੇ ਲੰਮੇਂ ਸਮੇਂ ਤੋਂ ਇਸ ਨੂੰ ਰਿਲੀਜ਼ ਕਰਨਾ ਚਾਹੁੰਦਾ ਸੀ ਪਰ ਇਸ 'ਚ ਕੁਝ ਦੇਰੀ ਹੋ ਗਈ ਤੇ ਸਹੀ ਸਮਾਂ ਨਹੀਂ ਆ ਸਕਿਆ। ਆਖਿਰ ਜਦੋਂ ਮਸਾਰੋ ਨਹੀਂ ਰਹੀ ਤਾਂ ਮੈਂ ਉਸ ਦੇ ਪਰਿਵਾਰ ਵਾਲਿਆਂ ਨੂੰ ਮਿਲਿਆ। ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਮੈਂ ਇਸ ਨੂੰ ਰਿਲੀਜ਼ ਕੀਤਾ। ਉਥੇ ਹੀ ਮਸਾਰੋ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਲੰਮੇਂ ਸਮੇਂ ਤੋਂ ਇਸ ਵੀਡੀਓ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਸੀ।

PunjabKesari


author

Baljeet Kaur

Content Editor

Related News