ਪਿੱਚ ਵਿਵਾਦ ’ਤੇ ਚੜ੍ਹਿਆ ਵਿਰਾਟ ਕੋਹਲੀ ਦਾ ਪਾਰਾ, ਕਿਹਾ-ਅਸੀਂ 3 ਦਿਨ ’ਚ ਹਾਰੇ ਉਦੋਂ ਕੋਈ ਕੁੱਝ ਨਹੀਂ ਬੋਲਿਆ

03/03/2021 4:31:19 PM

ਅਹਿਮਦਾਬਾਦ (ਭਾਸ਼ਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਚੌਥੇ ਅਤੇ ਆਖ਼ਰੀ ਟੈਸਟ ਤੋਂ ਪਹਿਲਾਂ ਦੇਸ਼ ਵਿਚ ਸਪਿਨਰਾਂ ਲਈ ਮੁਫੀਦ ਪਿੱਚਾਂ ਦੇ ਬਾਰੇ ਵਿਚ ਲਗਾਤਾਰ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਹੋ-ਹੱਲਾ ਬੰਦ ਕਰਕੇ ਆਪਣੇ ਡਿਫੈਂਸ ਨੂੰ ਮਜ਼ਬੂਤ ਕਰੋ ਅਤੇ ਮੈਚ ਖੇਡੋ। ਭਾਰਤ ਨੇ ਮੋਟੇਰਾ ਵਿਚ ਗੁਲਾਬੀ ਗੇਂਦ ਦੇ ਟੈਸਟ ਵਿਚ ਇੰਗਲੈਂਡ ਨੂੰ 2 ਦਿਨ ਦੇ ਅੰਦਰ ਹਰਾਇਆ ਸੀ ਅਤੇ ਇਸ ਤੋਂ ਕੁੱਝ ਦਿਨ ਪਹਿਲਾਂ ਹੀ ਉਸ ਨੇ ਚੇਨਈ ਵਿਚ ਦੂਜੇ ਟੈਸਟ ਵਿਚ ਸਪਿਨਰਾਂ ਦੀ ਮੁਫੀਦ ਪਿੱਚ ’ਤੇ ਮਹਿਮਾਨ ਟੀਮ ਨੂੰ ਹਰਾਇਆ ਸੀ। ਇੰਗਲੈਂਡ ਦੀ ਟੀਮ ਰਵੀਚੰਦਰਨ ਅਸ਼ਵਿਨ ਅਤੇ ਅਕਸ਼ਰ ਪਟੇਲ ਦੀ ਸਪਿਨ ਦੇ ਅੱਗੇ ਅਹਿਮਦਾਬਾਦ ਟੈਸਟ ਵਿਚ ਦੋਵਾਂ ਪਾਰੀਆਂ ਵਿਚ 112 ਅਤੇ 81 ਦੌੜਾਂ ਹੀ ਬਣਾ ਸਕੀ ਸੀ, ਜਦੋਂ ਕਿ ਚੇਨਈ ਵਿਚ ਉਸ ਨੇ 134 ਅਤੇ 164 ਦੌੜਾਂ ਬਣਾਈਆਂ ਸਨ।

ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਗਵਾਇਆ ਕੋਵਿਡ-19 ਟੀਕਾ

ਕੋਹਲੀ ਨੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਚੌਥੇ ਅਤੇ ਆਖ਼ਰੀ ਟੈਸਟ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਸਪਿਨ ਹੁੰਦੀਆਂ ਪਿੱਚਾਂ ਦੇ ਬਾਰੇ ਵਿਚ ਹਮੇਸ਼ਾ ਜ਼ਿਆਦਾ ਹੋ-ਹੱਲਾ ਅਤੇ ਜ਼ਿਆਦਾ ਹੀ ਗੱਲਬਾਤ ਹੁੰਦੀ ਹੈ।’ ਉਨ੍ਹਾਂ ਕਿਹਾ, ‘ਮੈਨੂੰ ਪੂਰਾ ਭਰੋਸਾ ਹੈ ਕਿ ਜੇਕਰ ਸਾਡੀ ਮੀਡੀਆ ਉਨ੍ਹਾਂ ਵਿਚਾਰਾਂ ਦਾ ਖੰਡਨ ਕਰਨ ਅਤੇ ਅਜਿਹੇ ਵਿਚਾਰਾਂ ਨੂੰ ਪੇਸ਼ ਕਰਨ ਦੀ ਸਥਿਤੀ ਵਿਚ ਹੈ ਕਿ ਸਿਰਫ਼ ਸਪਿਨ ਪਿੱਚਾਂ ਦੀ ਹੀ ਆਲੋਚਨਾ ਕਰਨਾ ਸਹੀ ਨਹੀਂ ਹੈ ਤਾਂ ਹੀ ਇਹ ਸੰਤੁਲਿਤ ਗੱਲਬਾਤ ਹੋਵੇਗੀ।’

ਇਹ ਵੀ ਪੜ੍ਹੋ: 'ਤਾਂਡਵ' ਵੈੱਬ ਸੀਰੀਜ਼ ’ਤੇ ਐਮਾਜ਼ੋਨ ਨੇ ਮੰਗੀ ਮਾਫ਼ੀ, ਕਿਹਾ- ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਡਾ ਉਦੇਸ਼ ਨਹੀਂ ਸੀ

ਕੋਹਲੀ ਨੇ ਤੀਜੇ ਟੈਸਟ ਦੇ ਅੰਤ ਵਿਚ ਮੋਟੇਰਾ ਦੀ ਪਿੱਚ ’ਤੇ ਆਪਣੀ ਅਸਫ਼ਲਤਾ ਲਈ ਬੱਲੇਬਾਜ਼ਾਂ ਦੀ ਤਕਨੀਕ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਉਨ੍ਹਾਂ ਕਿਹਾ, ‘ਪਰ ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਹਰ ਕੋਈ ਸਪਿਨ ਪਿੱਚ ਦੇ ਰਾਗ ਨਾਲ ਖੇਡਦਾ ਰਹਿੰਦਾ ਹੈ ਅਤੇ ਜਿੱਥੋਂ ਤੱਕ ਇਹ ਉਪਯੋਗੀ ਰਹਿੰਦਾ ਹੈ, ਉਦੋਂ ਤੱਕ ਇਸ ਨੂੰ ਖ਼ਬਰ ਬਣਾਈ ਰੱਖਦਾ ਹੈ। ਫਿਰ ਇਕ ਟੈਸਟ ਹੁੰੰਦਾ ਹੈ, ਜੇਕਰ ਤੁਸੀਂ ਚੌਥੇ ਜਾਂ ਪੰਜਵੇਂ ਦਿਨ ਜਿੱਤ ਜਾਂਦੇ ਹੋ ਤਾਂ ਕੋਈ ਵੀ ਕੁੱਝ ਨਹੀਂ ਕਹਿੰਦਾ ਪਰ ਜੇਕਰ ਇਹ ਦੋ ਦਿਨ ਵਿਚ ਖ਼ਤਮ ਹੋ ਜਾਂਦਾ ਹੈ ਤਾਂ ਹਰ ਕੋਈ ਇਸੇ ਮੁੱਦੇ ਨੂੰ ਅਲਾਪਦਾ ਰਹਿੰਦਾ ਹੈ।’

ਇਹ ਵੀ ਪੜ੍ਹੋ: ਸਿੰਗਰ ਹਰਸ਼ਦੀਪ ਕੌਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

ਕੋਹਲੀ ਨੇ ਨਿਊਜ਼ੀਲੈਂਡ ਵਿਚ ਭਾਰਤ ਨੂੰ ਮਿਲੀ ਇਕ ਹਾਰ ਦਾ ਜ਼ਿਕਰ ਕੀਤਾ, ਜਿਸ ਵਿਚ ਟੀਮ ਤੇਜ਼ ਗੇਂਦਬਾਜ਼ਾਂ ਦੀ ਮੁਫੀਦ ਪਿੱਚ ’ਤੇ ਜੂਝ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਕਿਸ ਤਰ੍ਹਾਂ ਉਦੋਂ ਪਿੱਚ ਦੀ ਨਹੀਂ ਸਗੋਂ ਬੱਲੇਬਾਜ਼ਾਂ ਦੀ ਤਕਨੀਕ ਦੀ ਆਲੋਚਨਾ ਕੀਤੀ ਗਈ ਸੀ। ਉਨ੍ਹਾਂ ਕਿਹਾ, ਉਨ੍ਹਾਂ ਕਿਹਾ, ਅਸੀਂ ਨਿਊਜ਼ੀਲੈਂਡ ਵਿਚ 36 ਓਵਰ ਵਿਚ ਤੀਜੇ ਦਿਨ ਹੀ ਹਾਰ ਗਏ ਸੀ। ਉਸ ਸਮੇਂ ਤਾਂ ਕਿਸੇ ਨੇ ਪਿੱਚ ਨੂੰ ਲੈ ਕੇ ਕੁੱਝ ਵੀ ਨਹੀਂ ਕਿਹਾ। ਇਸ ਵਿਚ ਸਿਰਫ਼ ਇਹੀ ਸੀ ਕਿ ਭਾਰਤ ਨਿਊਜ਼ੀਲੈਂਡ ਵਿਚ ਕਿੰਨਾ ਖ਼ਰਾਬ ਖੇਡਿਆ। ਕੋਹਲੀ ਨੇ ਕਿਹਾ, ‘ਕਿਸੇ ਵੀ ਪਿੱਚ ਦੀ ਆਲੋਚਨਾ ਨਹੀਂ ਕੀਤੀ ਗਈ ਸੀ, ਪਿੱਚ ਕਿਵੇਂ ਵਰਤਾਓ ਕਰ ਰਹੀ ਸੀ, ਗੇਂਦ ਕਿੰਨੀ ਮੂਵ ਕਰ ਰਹੀ ਸੀ, ਪਿੱਚ ’ਤੇ ਕਿੰਨੀ ਘਾਹ ਸੀ, ਇਸ ਨੂੰ ਦੇਖਣ ਕੋਈ ਨਹੀਂ ਆਇਅ।’ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇਨ੍ਹਾਂ ਦੀ ਸ਼ਿਕਾਇਤ ਕਰਨ ਦੀ ਬਜਾਏ ਹਾਲਤਾਂ ਦੇ ਹਿਸਾਬ ਨਾਲ ਢਲਣ ਦੀ ਵਜ੍ਹਾ ਨਾਲ ਹੀ ਪਿਛਲੇ ਕੁੱਝ ਸਮੇਂ ਤੋਂ ਸਫ਼ਲਤਾ ਹਾਸਲ ਕਰ ਰਹੀ ਹੈ।

ਇਹ ਵੀ ਪੜ੍ਹੋ: ਅਜੇ ਦੇਵਗਨ ਦੀ ਗੱਡੀ ਰੋਕਣ ਵਾਲਾ ਕਿਸਾਨ ਸਮਰਥਕ ਨਿਹੰਗ ਸਿੰਘ ਗ੍ਰਿਫ਼ਤਾਰੀ ਮਗਰੋਂ ਹੋਇਆ ਰਿਹਾਅ

ਉਨ੍ਹਾਂ ਕਿਹਾ, ‘ਸਾਡੀ ਸਫ਼ਲਤਾ ਦਾ ਰਾਜ਼ ਇੀ ਹੈ ਕਿ ਅਸੀਂ ਜਿਸ ਵੀ ਤਰ੍ਹਾਂ ਦੀ ਪਿੱਚ ’ਤੇ ਖੇਡੇ ਹਾਂ, ਅਸੀਂ ਕਿਸੇ ਵੀ ਪਿੱਚ ਦੇ ਬਾਰੇ ਵਿਚ ਸ਼ਿਕਾਇਤ ਨਹੀਂ ਕੀਤੀ ਅਤੇ ਅਸੀਂ ਇਸ ਤਰ੍ਹਾਂ ਨਾਲ ਖੇਡਣਾ ਜ਼ਾਰੀ ਰੱਖਾਂਗੇ। ’ ਕੋਹਲੀ ਨੇ ਕਿਹਾ, ‘ਸਾਨੂੰ ਖ਼ੁਦ ਤੋਂ ਇਮਾਨਦਾਰ ਹੋਣ ਦੀ ਜ਼ਰੂਰਤ ਹੈ ਕਿ ਇਸ ਚੀਜ਼ ਨੂੰ ਵਾਰ-ਵਾਰ ਦੁਹਰਾਉਣ ਦੇ ਪਿੱਛੇ ਵਜ੍ਹਾ ਕੀ ਹੈ ਅਤੇ ਇਸ ਦਾ ਉਦੇਸ਼ ਉਨ੍ਹਾਂ ਲੋਕਾਂ ਲਈ ਕੀ ਹੈ ਜੋ ਇਕ ਪਾਸੜ ਗੱਲਾਂ ਕਰਨਾ ਜ਼ਾਰੀ ਰੱਖਣੇ ਹਨ।’

ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਮੋਦੀ ਦੇ ਟੀਕਾ ਲਗਵਾਉਣ ਤੋਂ ਬਾਅਦ 60 ਤੋਂ ਉੱਤੇ ਦੇ ਸੰਸਦ ਮੈਂਬਰਾਂ ’ਚ ਵੀ ਲੱਗੀ ਦੌੜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News