ਨਤਾਸ਼ਾ ਨੇ ਛੋਟੂ ਪੰਡਯਾ ਦੇ ਨਾਲ ਸ਼ੇਅਰ ਕੀਤੀ ਤਸਵੀਰ, ਰਾਹੁਲ ਨੇ ਕੀਤਾ ਕੁਮੈਂਟ

10/01/2020 2:12:59 AM

ਨਵੀਂ ਦਿੱਲੀ- ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਦੀ ਪਤਨੀ ਨਤਾਸ਼ਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਨਤਾਸ਼ਾ ਆਪਣੀ ਅਤੇ ਬੇਟੇ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਹਾਰਦਿਕ ਪੰਡਯਾ ਦਾ ਬੇਟਾ ਅਗਸਤਯ ਪੰਡਯਾ 2 ਮਹੀਨੇ ਦਾ ਹੋ ਗਿਆ ਹੈ। ਅਜਿਹੇ 'ਚ ਨਤਾਸ਼ਾ ਨੇ ਅਗਸਤਯ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਕੇ. ਐੱਲ. ਰਾਹੁਲ ਨੇ ਵੀ ਕੁਮੈਂਟ ਕੀਤਾ ਹੈ।

PunjabKesari
ਨਤਾਸ਼ਾ ਨੇ ਇੰਸਟਾਗ੍ਰਾਮ 'ਤੇ ਅਗਸਤਯ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- 2 ਮਹੀਨੇ, ਅਗਸਤਯ। ਇਸ ਦੇ ਨਾਲ ਹੀ ਕੈਪਸ਼ਨ 'ਚ ਨਤਾਸ਼ਾ ਨੇ ਲਵ ਇਮੋਜੀ ਵੀ ਸ਼ੇਅਰ ਕੀਤਾ। ਅਗਸਤਯ ਦੇ ਨਾਲ ਸ਼ੇਅਰ ਕੀਤੀ ਗਈ ਤਸਵੀਰਾਂ ਨੂੰ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ ਤੇ ਲੱਖਾਂ ਲੋਕਾਂ ਨੇ ਕੁਮੈਂਟਸ ਵੀ ਕੀਤੇ। 

PunjabKesari
ਇਸ ਕੁਮੈਂਟਸ 'ਚ ਕ੍ਰਿਕਟਰ ਕੇ. ਐੱਲ. ਰਾਹੁਲ ਦਾ ਵੀ ਕੁਮੈਂਟ ਸੀ। ਅਗਸਤਯ ਅਤੇ ਨਤਾਸ਼ਾ ਦੀ ਤਸਵੀਰ ਦੇਖ ਕੇ. ਐੱਲ. ਰਾਹੁਲ ਖੁਦ ਨੂੰ ਨਹੀਂ ਰੋਕ ਸਕੇ ਅਤੇ ਕੁਮੈਂਟਸ 'ਚ ਲਵ ਇਮੋਜੀ ਸ਼ੇਅਰ ਕੀਤਾ ਹੈ। ਰਾਹੁਲ ਦੇ ਇਸ ਕੁਮੈਂਟ 'ਤੇ ਬਹੁਤ ਲੋਕਾਂ ਨੇ ਲਾਈਕ ਕੀਤਾ ਤੇ ਕੁਮੈਂਟਸ ਵੀ ਕੀਤੇ। 

PunjabKesari
ਜ਼ਿਕਰਯੋਗ ਹੈ ਕਿ ਇਸ ਸਮੇਂ ਹਾਰਦਿਕ ਪੰਡਯਾ ਸੰਯੁਕਤ ਅਰਬ ਅਮੀਰਾਤ 'ਚ ਹੈ ਅਤੇ ਆਈ. ਪੀ. ਐੱਲ. ਖੇਡ ਰਹੇ ਹਨ। ਹਾਲਾਂਕਿ ਹੁਣ ਤੱਕ ਮੁੰਬਈ ਇੰਡੀਅਨਜ਼ ਦੇ ਲਈ ਖੇਡਦੇ ਹੋਏ ਉਸਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ।


Gurdeep Singh

Content Editor

Related News