ਜਡੇਜਾ ਨੇ ਧੋਨੀ ਦੇ ਨਾਲ ਸ਼ੇਅਰ ਕੀਤੀ ਫੋਟੋ, ਲਿਖਿਆ- ਤੁਸੀਂ ਜਦੋਂ ਮੁਸਕਰਾਉਂਦੇ ਹੋ...

Tuesday, Sep 01, 2020 - 12:33 AM (IST)

ਜਡੇਜਾ ਨੇ ਧੋਨੀ ਦੇ ਨਾਲ ਸ਼ੇਅਰ ਕੀਤੀ ਫੋਟੋ, ਲਿਖਿਆ- ਤੁਸੀਂ ਜਦੋਂ ਮੁਸਕਰਾਉਂਦੇ ਹੋ...

ਨਵੀਂ ਦਿੱਲੀ- ਭਾਰਤੀ ਟੀਮ ਦੇ ਸਭ ਤੋਂ ਬਿਹਤਰੀਨ ਆਲਰਾਊਂਡਰ 'ਚੋਂ ਇਕ ਰਵਿੰਦਰ ਜਡੇਜਾ ਨੇ ਮਹਿੰਦਰ ਸਿੰਘ ਧੋਨੀ ਦੀ ਸ਼ਲਾਘਾ ਕਰਦੇ ਇਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਧੋਨੀ ਨੇ ਬੀਤੇ ਦਿਨੀਂ (15 ਅਗਸਤ) ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਅਜਿਹੇ 'ਚ ਦਿੱਗਜ ਕ੍ਰਿਕਟਰਾਂ ਨੇ ਧੋਨੀ ਨੂੰ ਉਸਦੇ ਸਫਲ ਕਰੀਅਰ ਨੂੰ ਲੈ ਕੇ ਵਧਾਈ ਦਿੱਤੀ ਸੀ। ਹੁਣ ਇਸ ਦੌਰਾਨ 'ਚ ਜਡੇਜਾ ਨੇ ਵੀ ਧੋਨੀ ਦੇ ਬਾਰੇ 'ਚ ਕੁਝ ਕਿਹਾ ਹੈ।
ਦਰਅਸਲ, ਜਡੇਜਾ ਨੇ ਧੋਨੀ, ਮੁਰਲੀ ਵਿਜੇ ਦੇ ਨਾਲ ਕੈਰਮ ਖੇਡਦੇ ਹੋਏ ਦੀ ਆਪਣੀ ਇਕ ਫੋਟੋ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਉਸ ਤਸਵੀਰ 'ਚ ਧੋਨੀ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਜਡੇਜਾ ਨੇ ਧੋਨੀ ਨੂੰ ਲੈ ਕੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ- ਅਤੇ ਤੁਸੀਂ ਜਦੋਂ ਮੁਸਕਰਾਉਂਦੇ ਹੋ। ਸਾਰੀ ਦੁਨੀਆ ਰੁਕ ਜਾਂਦੀ ਹੈ ਤੇ ਥੋੜੀ ਦੇਰ ਦੇ ਲਈ ਰੁਕ ਜਾਂਦੀ ਹੈ। ਕਾਰਨ ਤੁਸੀਂ ਕਮਾਲ ਹੋ। ਉਸੇ ਤਰੀਕੇ ਨਾਲ ਜਿਵੇਂ ਤੁਸੀਂ ਹੋ...


ਜਡੇਜਾ ਦਾ ਰਿਕਾਰਡ ਵੀ ਹੈ ਸ਼ਾਨਦਾਰ
ਆਈ. ਪੀ. ਐੱਲ. 'ਚ ਰਵਿੰਦਰ ਜਡੇਜਾ ਦਾ ਰਿਕਾਰਡ ਵੀ ਸ਼ਾਨਦਾਰ ਹੈ। 170 ਮੈਚਾਂ 'ਚ ਉਸਦੇ ਨਾਂ 1927 ਦੌੜਾਂ ਦਰਜ ਹਨ। ਉਸਦੀ ਔਸਤ 24 ਤੇ ਸਟ੍ਰਾਈਕ ਰੇਟ 122 ਦੇ ਨੇੜੇ ਹੈ। ਖਾਸ ਗੱਲ ਇਹ ਹੈ ਕਿ ਉਹ ਇਸ ਦੌਰਾਨ 108 ਵਿਕਟਾਂ ਵੀ ਹਾਸਲ ਕਰ ਚੁੱਕੇ ਹਨ। ਆਈ. ਪੀ. ਐੱਲ. 'ਚ ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 5/16 ਹੈ।

PunjabKesari


author

Gurdeep Singh

Content Editor

Related News