ਹਾਈ ਕੋਰਟ ''ਚ ਮਿਸਬਾਹ ਵਿਰੁੱਧ ਪਟੀਸ਼ਨ ਦਾਖਲ

Wednesday, Oct 23, 2019 - 12:48 AM (IST)

ਹਾਈ ਕੋਰਟ ''ਚ ਮਿਸਬਾਹ ਵਿਰੁੱਧ ਪਟੀਸ਼ਨ ਦਾਖਲ

ਲਾਹੌਰ- ਪਾਕਿਸਤਾਨ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ ਤੇ ਕੋਚ ਮਿਸਬਾਹ ਉਲ ਹਕ ਖ਼ਿਲਾਫ਼ ਲਾਹੌਰ ਹਾਈ ਕੋਰਟ 'ਚ ਇਕ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਹ ਪਟੀਸ਼ਨ ਮਿਸਬਾਹ ਨੂੰ ਪਾਕਿਸਤਾਨ ਦੇ ਚੋਣਕਾਰ ਤੇ ਕੋਚ ਦੇ ਵੱਖ-ਵੱਖ ਅਹੁਦਿਆਂ 'ਤੇ ਇਕੱਠੇ ਕੰਮ ਕਰਨ ਤੋਂ ਰੋਕਣ ਲਈ ਕੀਤੀ ਗਈ ਹੈ। ਪਾਕਿਸਤਾਨ ਕ੍ਰਿਕਟ ਵਿਚ ਇਨ੍ਹੀਂ ਦਿਨੀਂ ਭੂਚਾਲ ਆਇਆ ਹੋਇਆ ਹੈ। ਕਾਰਨ ਹੈ ਕਿ ਸਰਫ਼ਰਾਜ਼ ਅਹਿਮਦ ਨੂੰ ਟੈਸਟ ਤੇ ਟੀ-20 ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਇਸ ਬਾਰੇ ਮੀਡੀਆ ਵਿਚ ਲਗਾਤਾਰ ਗੱਲਾਂ ਕੀਤੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਆਸਟਰੇਲੀਆ ਦੌਰੇ ਲਈ ਐਲਾਨੀ ਟੈਸਟ ਤੇ ਟੀ-20 ਟੀਮ 'ਚੋਂ ਸਰਫ਼ਰਾਜ਼ ਦੀ ਛੁੱਟੀ ਕਰ ਦਿੱਤੀ ਗਈ ਹੈ। ਉਸ ਨੂੰ ਦੋਵਾਂ 'ਚੋਂ ਕਿਸੇ ਵੀ ਟੀਮ ਵਿਚ ਥਾਂ ਨਹੀਂ ਦਿੱਤੀ ਗਈ ਹੈ। ਉਸ ਦੀ ਜਗ੍ਹਾ ਮੁਹੰਮਦ ਰਿਜ਼ਵਾਨ ਨੂੰ ਵਿਕਟਕੀਪਰ ਦੀ ਭੂਮਿਕਾ ਦਿੱਤੀ ਗਈ ਹੈ। ਪਾਕਿਸਤਾਨ ਦੇ ਅਖ਼ਬਾਰ ਅਨੁਸਾਰ ਸਈਅਦ ਅਲੀ ਜ਼ਾਹਿਦ ਬੁਖਾਰੀ ਨੇ ਇਕ ਬਿਨੈ ਟੀਮ ਦੇ ਮੁੱਖ ਚੋਣਕਾਰ, ਬੱਲੇਬਾਜ਼ੀ ਕੋਚ ਤੇ ਮੁੱਖ ਕੋਚ ਦੀ ਭੂਮਿਕਾ ਅਦਾ ਕਰ ਰਹੇ ਸਾਬਕਾ ਕਪਤਾਨ ਮਿਸਬਾਹ ਖ਼ਿਲਾਫ਼ ਕੀਤੀ ਹੈ। ਸਈਅਦ ਨੇ ਆਪਣੇ ਬਿਨੈ ਵਿਚ ਕਿਹਾ ਹੈ ਕਿ ਮੌਜੂਦਾ ਟੀਮ ਦਾ ਸ੍ਰੀਲੰਕਾ ਖ਼ਿਲਾਫ਼ ਟੀ-20 ਵਿਚ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ। ਟੀਮ ਦੇ ਪ੍ਰਦਰਸ਼ਨ 'ਤੇ ਹੋਰ ਵੀ ਮਾੜਾ ਅਸਰ ਪਵੇਗਾ ਜੇ ਮਿਸਬਾਹ ਨੂੰ ਬਤੌਰ ਮੁੱਖ ਕੋਚ ਕੰਮ ਕਰਦੇ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕੋਰਟ ਨੂੰ ਇਸ ਗੱਲ ਦੀ ਦਰਖ਼ਾਸਤ ਦਿੱਤੀ ਹੈ ਕਿ ਉਨ੍ਹਾਂ ਦੇ ਅਹੁਦੇ 'ਤੇ ਬਣੇ ਰਹਿਣ ਨੂੰ ਲੈ ਕੇ ਇਕ ਸਟੇਅ ਆਰਡਰ ਜਾਰੀ ਕੀਤਾ ਜਾਵੇ।


author

Gurdeep Singh

Content Editor

Related News