ਟੀਮ ਦੇ ਬੱਲੇਬਾਜ਼ੀ ''ਚ ਪ੍ਰਦਰਸ਼ਨ ਕਰਕੇ ਨਰਵਸ ਸੀ : ਹਰਮਨਪ੍ਰੀਤ
Wednesday, Sep 25, 2019 - 11:31 PM (IST)

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ਮੈਚ 'ਚ ਟੀਮ ਦੀ ਮਾੜੀ ਬੱਲੇਬਾਜ਼ੀ ਕਰਕੇ ਉਹ ਕਾਫੀ ਨਰਵਸ ਹੋ ਗਈ ਸੀ ਪਰ ਗੇਂਦਬਾਜ਼ਾਂ ਨੇ ਚੁਣੌਤੀ ਨਾਲ ਨਜਿੱਠ ਕੇ ਜਿੱਤ ਦੁਆਈ। ਹਰਮਨਪ੍ਰੀਤ ਇਕੋ-ਇਕ ਭਾਰਤੀ ਬੱਲੇਬਾਜ਼ ਰਹੀ, ਜਿਸ ਨੇ 43 ਦੌੜਾਂ ਦੀ ਪਾਰੀ ਖੇਡੀ, ਜਦਕਿ ਬਾਕੀ ਹੋਰ ਸਾਥੀ ਖਿਡਾਰਨਾਂ ਕੋਈ ਉਪਯੋਗੀ ਯੋਗਦਾਨ ਨਹੀਂ ਪਾ ਸਕੀਆਂ। ਭਾਰਤ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ 130 ਦੌੜਾਂ ਦਾ ਸਕੋਰ ਬਣਾਇਆ। ਹਰਮਨਪ੍ਰੀਤ ਨੇ ਕਿਹਾ ਕਿ ਜਦੋਂ ਅਸੀਂ ਬੱਲੇਬਾਜ਼ੀ ਕਰ ਰਹੇ ਸਾਂ ਤਾਂ ਮੈਂ ਨਰਵਸ ਸੀ ਪਰ ਨਾਲ ਹੀ ਜਾਣਦੀ ਸੀ ਕਿ ਗੇਂਦਬਾਜ਼ਾਂ ਲਈ ਵੀ ਕੁਝ ਹੋਵੇਗਾ। ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।