ਸਿਰ ''ਤੇ ਬਾਊਂਸਰ ਲੱਗਣ ਤੋਂ ਬਾਅਦ ਵੀ ਮੈਦਾਨ ''ਤੇ ਡਟੇ ਰਹੇ ਪਰੇਰਾ, ਦਿਵਾਈ ਟੀਮ ਨੂੰ ਜਿੱਤ
Saturday, Feb 16, 2019 - 07:17 PM (IST)

ਜਲੰਧਰ— ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਡਰਬਨ 'ਚ ਹੋਏ ਪਹਿਲੇ ਟੈਸਟ ਮੈਚ ਦੌਰਾਨ ਤੇਜ਼ ਗੇਂਦਬਾਜ਼ ਕਾਸਿਗੋ ਰਬਾਦਾ ਦੀ ਬਾਊਂਸਰ ਗੇਂਦ 'ਤੇ ਸ਼੍ਰੀਲੰਕਾਈ ਬੱਲੇਬਾਜ਼ ਕੁਸ਼ਲ ਪਰੇਰਾ ਜਖਮੀ ਹੋ ਗਏ। ਗੇਂਦ ਲੱਗਣ ਤੋਂ ਬਾਅਦ ਪਰੇਰਾ ਕਾਫੀ ਦਰਦ ਮਹਿਸੂਸ ਕਰ ਰਹੇ ਸਨ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਸੈਂਕੜਾ ਲਗਾ ਕੇ ਸ਼੍ਰੀਲੰਕਾ ਨੂੰ ਜਿੱਤ ਦਿਵਾ ਦਿੱਤੀ।
ਦਰਅਸਲ ਸ਼੍ਰੀਲੰਕਾ ਨੂੰ ਜਿੱਤ ਲਈ 94 ਦੌੜਾਂ ਚਾਹੀਦੀਆਂ ਸਨ। ਇਸ ਦੌਰਾਨ 72 ਦੌੜਾਂ 'ਤੇ ਖੇਡ ਰਹੇ ਕੁਸ਼ਲ ਰਬਾਦਾ ਦੇ ਇਕ ਬਾਊਂਸਰ ਨੂੰ ਰੋਕਣ ਦੇ ਚੱਕਰ 'ਚ ਜ਼ਖਮੀ ਹੋ ਗਏ। ਰਬਾਦਾ ਦੀ ਤੇਜ਼ ਗੇਂਦ ਸਿੱਧਾ ਜਾ ਕੇ ਉਨ੍ਹਾਂ ਦੇ ਖੱਬੇ ਹੱਥ ਦੀ ਉਂਗਲ 'ਤੇ ਲੱਗੀ। ਇਸ ਨਾਲ ਉਹ ਕਾਫੀ ਦਰਦ ਮਹਿਸੂਸ ਕਰ ਰਹੇ ਸਨ। ਆਨਨ-ਫਾਨਨ 'ਚ ਫੀਜਿਓ ਨੂੰ ਬੁਲਾ ਕੇ ਉਨ੍ਹਾਂ ਨੇ ਪ੍ਰਾਤਮਿਕ ਉਪਚਾਰ ਦਿੱਤਾ ਗਿਆ। ਉਪਚਾਰ ਦੌਰਾਨ ਵੀ ਕੁਸ਼ਲ ਕਾਫੀ ਦਰਦ ਮਹਿਸੂਸ ਕਰਦੇ ਦਿਖੇ। ਹਾਲਾਂਕਿ ਫਿਜਿਓ ਵਲੋਂ ਪੇਨ ਰਿਲਿਫ ਸਪ੍ਰੋ ਕਰਨ ਤੋਂ ਬਾਅਦ ਕੁਸ਼ਲ ਕੁਝ ਬਿਹਤਰੀਨ ਹੋਏ ਪਰ ਉਂਗਲੀ 'ਚ ਦਰਦ ਦੇ ਕਾਰਨ ਉਹ ਠੀਕ ਨਾਲ ਬੱਲੇਬਾਜ਼ੀ ਨਹੀਂ ਕਰ ਪਾ ਰਹੇ ਸਨ।
— Neelkanth (@NeelkanthNikhi1) February 16, 2019
ਡਰਬਨ 'ਚ ਪਹਿਲੇ ਟੈਸਟ ਦੌਰਾਨ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ 'ਚ ਕੁਵਾਂਟਿਮ ਡੀ ਕਾਕ ਦੀਆਂ 80 ਦੌੜਾਂ ਦੀ ਬਦੌਲਤ 235 ਦੌੜਾਂ ਬਣਾਈਆਂ ਸਨ। ਜਵਾਬ 'ਚ ਸ਼੍ਰੀਲੰਕਾਈ ਪਾਰੀ ਡੇਲ ਸਟੇਨ ਦੇ ਆਕ੍ਰਮਣ ਦੇ ਅੱਗੇ 191 ਦੌੜਾਂ 'ਤੇ ਢੇਰ ਹੋ ਗਈ। ਇਸ ਤਰ੍ਹਾਂ ਸ਼੍ਰੀਲੰਕਾ ਨੂੰ ਜਿੱਤ ਲਈ 304 ਦੌੜਾਂ ਦੀ ਜ਼ਰੂਰਤ ਸੀ ਪਰ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਦੇ ਅੱਗੇ ਸ਼੍ਰੀਲੰਕਾਈ ਟੀਮ ਨੇ 218 ਦੌੜਾਂ 'ਤੇ ਹੀ 8 ਵਿਕਟਾਂ ਗੁਆ ਦਿੱਤੀਆਂ ਸਨ। ਕੁਸ਼ਲ ਪਰੇਰਾ ਨੇ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਧਿਆਨ ਖਿੱਚਿਆ।