ਪਾਕਿ-ਅਫਗਾਨਿਸਤਾਨ ਮੈਚ 'ਚ ਪ੍ਰਸ਼ੰਸਕਾਂ ਵੱਲੋਂ ਹੰਗਾਮਾ, ਜ਼ਬਰਨ ਸਟੇਡੀਅਮ 'ਚ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼
Saturday, Oct 30, 2021 - 03:56 PM (IST)
ਦੁਬਈ- ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਅਮੀਰਾਤ ਕ੍ਰਿਕਟ ਬੋਰਡ (ਈ. ਸੀ. ਬੀ.) ਨੂੰ ਕਿਹਾ ਕਿ ਉਹ ਪਾਕਿਸਤਾਨ-ਅਫਗਾਨਿਸਤਾਨ ਦੇ ਟੀ-20 ਵਰਲਡ ਕੱਪ "ਸੁਪਰ 12" ਦੇ ਮੈਚ ਲਈ ਬਿਨਾ ਟਿਕਟ ਦੇ ਸਟੇਡੀਅਮ 'ਚ ਦਾਖ਼ਲ ਹੋਣ ਦੀ ਘਟਨਾ ਦੀ ਜਾਂਚ ਕਰੇ।
ਆਈ. ਸੀ. ਸੀ. ਨੇ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ 'ਚ ਕਿਹਾ, ਪਾਕਿਸਤਾਨ ਤੇ ਅਫਗਾਨਿਸਤਾਨ ਦਰਮਿਆਨ ਰਾਤ ਦੇ ਖੇਡ ਲਈ 16,000 ਟਿਕਟਾਂ ਜਾਰੀ ਕੀਤੀਆਂ ਗਈਆਂ ਸਨ, ਪਰ ਹਜ਼ਾਰਾਂ ਪ੍ਰਸ਼ੰਸਕ ਬਿਨਾ ਟਿਕਟ ਦੇ ਪ੍ਰੋਗਰਾਮ ਸਥਲ ਤਕ ਪਹੁੰਚੇ ਤੇ ਜ਼ਬਰਨ ਸਟੇਡੀਅਮ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਦੁਬਈ ਪੁਲਸ ਤੇ ਸੁਰੱਖਿਆ ਕਰਮਚਾਰੀਆਂ ਨੇ ਸਟੇਡੀਅਮ ਦੇ ਅੰਦਰ ਸਾਰਿਆਂ ਦੀ ਸੁਰੱਖਿਆ ਯਕੀਨੀ ਕੀਤੀ ਤੇ ਭੀੜ ਨੂੰ ਖਿੰਡਾਉਣ ਤੇ ਸਥਿਤੀ ਨੂੰ ਸ਼ਾਂਤ ਕਰਨ ਲਈ ਕੰਮ ਕੀਤਾ।
ਆਈ. ਸੀ. ਸੀ. ਨੇ ਬਿਆਨ 'ਚ ਕਿਹਾ, ਲਗਭਗ 7 ਵਜੇ ਦੁਬਈ ਪੁਲਸ ਨੇ ਨਿਰਦੇਸ਼ ਦਿੱਤਾ ਕਿ ਸਾਰੇ ਗੇਟ ਬੰਦ ਰਹਿਣ ਤੇ ਆਯੋਜਨ ਸਥਲ ਦੇ ਅੰਦਰ ਸੁਰੱਖਿਅਤ ਤੇ ਕੰਟਰੋਲ 'ਚ ਮਾਹੌਲ ਰੱਖਣ ਲਈ ਅੱਗੇ ਤੋਂ ਕਿਸੇ ਦੇ ਵੀ ਦਾਖ਼ਲੇ ਦੀ ਮਨਜ਼ੂਰੀ ਨਹੀਂ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਆਈ. ਸੀ. ਸੀ. ਨੇ ਈ. ਸੀ. ਬੀ. ਤੋਂ ਮੈਚ ਦੀ ਰਾਤ ਦੀਆਂ ਘਟਨਾਵਾਂ ਦੀ ਪੂਰੀ ਜਾਂਚ ਕਰਨ ਲਈ ਕਿਹਾ ਹੈ ਤਾਂ ਜੋ ਭਵਿੱਖ 'ਚ ਅਜਿਹੀ ਘਟਨਾ ਮੁੜ ਨਾ ਵਾਪਰੇ, ਇਹ ਯਕੀਨੀ ਕਰਨ ਲਈ ਅਧਿਕਾਰੀਆਂ ਨਾਲ ਕੰਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਬੇਨ ਸਟੋਕਸ ਨੇ ਕੀਤੀ ਭਵਿੱਖਬਾਣੀ, T-20 WC 'ਚ ਪਾਕਿ ਤੇ ਇਸ ਟੀਮ ਦਰਮਿਆਨ ਹੋਵੇਗਾ ਫ਼ਾਈਨਲ
ਆਈ. ਸੀ. ਸੀ., ਬੀ. ਸੀ. ਸੀ. ਆਈ. ਦੇ ਈ. ਸੀ. ਬੀ. ਵੀ ਜ਼ਾਇਜ਼ ਟਿਕਟਾਂ ਵਾਲੇ ਕਿਸੇ ਵੀ ਪ੍ਰਸ਼ੰਸਕ ਤੋਂ ਮੁਆਫ਼ੀ ਮੰਗਦੇ ਹਨ, ਜੋ ਕਿ ਗੜਬੜੀ ਤੇ ਪੁਲਸ ਦੇ ਗੇਟ ਬੰਦ ਕਰਨ ਦੇ ਨਿਰਦੇਸ਼ ਦੇ ਕਾਰਨ ਸਟੇਡੀਅਮ 'ਚ ਦਾਖ਼ਲ ਹੋਣ 'ਚ ਅਸਮਰਥ ਸਨ ਤੇ ਉਨ੍ਹਾਂ ਨੇ ਟਿਕਟ ਲੈਣ ਵਾਲਿਆਂ ਤੋਂ ਅੱਗੇ ਦੇ ਮੈਚ ਲਈ ਸੰਪਰਕ ਕਰਨ ਦੀ ਬੇਨਤੀ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।