IPL 2020 : ਧੋਨੀ ਦੀ ਦੀਵਾਨਗੀ, ਇਕ ਝਲਕ ਦੇਖਣ ਲਈ ਲੋਕਾਂ ਨੇ ਕੀਤਾ ਬੱਸ ਦਾ ਪਿੱਛਾ (Video)

Tuesday, Mar 03, 2020 - 04:31 PM (IST)

IPL 2020 : ਧੋਨੀ ਦੀ ਦੀਵਾਨਗੀ, ਇਕ ਝਲਕ ਦੇਖਣ ਲਈ ਲੋਕਾਂ ਨੇ ਕੀਤਾ ਬੱਸ ਦਾ ਪਿੱਛਾ (Video)

ਸਪੋਰਟਸ ਡੈਸਕ : ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲਾਂ ’ਚ ਮਹਿੰਦਰ ਸਿੰਘ ਧੋਨੀ ਲਈ ਪਿਆਰ ਅਤੇ ਸਨਮਾਨ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਦੀ ਤਾਜ਼ਾ ਝਲਕ ਧੋਨੀ ਦੇ ਚੇਨਈ ਪਹੁੰਚਣ ’ਤੇ ਦੇਖਣ ਨੂੰ ਮਿਲੀ। ਧੋਨੀ ਚੇਨਈ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਦੀ ਪ੍ਰੈਕਟਿਸ ਲਈ ਆਏ ਹਨ ਅਤੇ ਅਜਿਹੇ ’ਚ ਜਦੋਂ ਉਹ ਬੱਸ ਵਿਚ ਚੇਨਈ ਸੁਪਰ ਕਿੰਗਜ਼ ਦੇ ਹੋਰ ਖਿਡਾਰੀਆਂ ਦੇ ਨਾਲ ਪ੍ਰੈਕਟਿਸ ਕਰਨ ਜ ਰਹੇ ਸਨ ਤਾਂ ਪ੍ਰਸ਼ੰਸਕ ਉਸ ਦੀ ਬੱਸ ਦਾ ਪਿੱਛਾ ਕਰਦੇ ਦਿਸੇ। 

ਚੇਨਈ ਨੂੰ 3 ਵਾਰ ਆਈ. ਪੀ. ਐੱਲ. ਦਾ ਖਿਤਾਬ ਜਿਤਾਉਣ ਵਾਲੇ ਟੀਮ ਦੇ ਕਪਤਾਨ ਧੋਨੀ ਬੱਸ ਦੀ ਵਿੰਡੋ ਸੀਟ ’ਤੇ ਬੈਠੇ ਸਨ। ਇਸ ਦੌਰਾਨ ਜਿਵੇਂ ਹੀ ਪ੍ਰਸ਼ੰਸਕਾਂ ਦੀ ਨਜ਼ਰ ਬੱਸ ’ਤੇ ਪਈ ਅਤੇ ਉਨ੍ਹਾਂ ਨੂੰ ਧੋਨੀ ਦੇ ਬੱਸ ਵਿਚ ਹੋਣ ਦਾ ਪਤਾ ਲੱਗਾ ਤਾਂ ਦੇਖਦਿਆਂ ਹੀ ਦੇਖਦਿਆਂ ਬੱਸ ਦੇ ਨਾਲ ਇਕ ਪੂਰਾ ਕਾਫਲਾ ਚੱਲਣ ਲੱਗਾ। ਇਸ ਦੌਰਾਨ ਬੱਸ ਦੇ ਅੰਦਰੋਂ ਕੋਈ ਵੀਡੀਓ ਬਣਾ ਰਿਹਾ ਸੀ, ਜਿਸ ਨੂੰ ਧੋਨੀ ਦੇ ਫੈਨ ਪੇਜ਼ ਨੇ ਸ਼ੇਅਰ ਕੀਤਾ ਹੈ। ਦਰਅਸਲ ਧੋਨੀ ਸਾਥੀ ਖਿਡਾਰੀਆਂ ਨਾਲ ਪ੍ਰੈਕਟਿਸ ਕਰਨ ਜਾ ਰਹੇ ਸਨ। ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਧੋਨੀ ਦੇ ਲਈ ਅਜਿਹਾ ਪਿਆਰ ਲੋਕਾਂ ਨੇ ਦਿਖਾਇਆ ਹੋਵੇ। ਉਹ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦੇ ਪ੍ਰਸ਼ੰਸਕ ਧੋਨੀ ਦਾ ਇਸੇ ਤਰ੍ਹਾਂ ਸਵਾਗਤ ਕਰਦੇ ਹਨ।

PunjabKesari

ਜ਼ਿਕਰਯੋਗ ਹੈ ਕਿ ਵਰਲਡ ਕੱਪ 2019 ਤੋਂ 8 ਮਹੀਨੇ ਬਾਅਦ ਧੋਨੀ ਨੇ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਹੈ। ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਚਲ ਰਹੇ ਧੋਨੀ ਹੁਣ ਆਈ. ਪੀ. ਐੱਲ. ਵਿਚ ਖੇਡਦੇ ਦਿਸਣਗੇ ਅਤੇ ਜੇਕਰ ਉਹ ਇਸ ਟੀ-20 ਲੀਗ ਵਿਚ ਚੰਗਾ ਪ੍ਰਦਰਸ਼ਨ ਦਿਖਾਉਂਦੇ ਹਨ ਤਾਂ ਉਸ ਦੀ ਭਾਰਤੀ ਟੀਮ ਵਿਚ ਵਾਪਸੀ ਕਰਨਾ ਆਸਾਨ ਹੋਵੇਗਾ। ਚੇਨਈ ਸੁਪਰ ਕਿੰਗਜ਼ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਖਿਲਾਫ 29 ਮਾਰਚ ਨੂੰ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ।


Related News