ਸਿਨਰ ਨੇ ਆਪਣੇ ਕਰੀਅਰ ਦੀ 350ਵੀਂ ਜਿੱਤ ਦਰਜ ਕੀਤੀ

Sunday, May 03, 2026 - 11:18 AM (IST)

ਸਿਨਰ ਨੇ ਆਪਣੇ ਕਰੀਅਰ ਦੀ 350ਵੀਂ ਜਿੱਤ ਦਰਜ ਕੀਤੀ

ਮੈਡ੍ਰਿਡ- ਵਿਸ਼ਵ ਦੇ ਨੰਬਰ ਇਕ ਖਿਡਾਰੀ ਜਾਨਿਕ ਸਿਨਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਕਰੀਅਰ ਦੀ 350ਵੀਂ ਜਿੱਤ ਹਾਸਲ ਕੀਤੀ ਅਤੇ ਪਹਿਲੀ ਵਾਰ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਆਪਣੀ ਜਗ੍ਹਾ ਬਣਾਈ। ਸਿਨਰ ਨੇ ਆਰਥਰ ਫਿਲਸ ਨੂੰ 6-2, 6-4 ਨਾਲ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ 22 ਮੈਚ ਤੱਕ ਵਧਾ ਦਿੱਤਾ। ਸਿਨਰ ਲਗਾਤਾਰ 5ਵੇਂ ਮਾਸਟਰਜ਼ 1000 ਟੂਰਨਾਮੈਂਟ ’ਚ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਅਲੈਗਜ਼ੈਂਡਰ ਜ਼ਵੇਰੇਵ ਦਾ ਸਾਹਮਣਾ ਕਰੇਗਾ।

ਜਰਮਨ ਖਿਡਾਰੀ ਨੇ ਸੈਮੀਫਾਈਨਲ ’ਚ ਬੈਲਜੀਅਮ ਦੇ ਅਲੈਗਜ਼ੈਂਡਰ ਬਲੌਕਸ ਨੂੰ 6-2, 7-5 ਨਾਲ ਹਰਾਇਆ। ਸਿਨਰ ਲਗਾਤਾਰ 5 ਮਾਸਟਰਜ਼ 1000 ਖਿਤਾਬ ਜਿੱਤਣ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣਨ ਦੀ ਕੋਸ਼ਿਸ਼ ਕਰੇਗਾ। ਉਸ ਨੇ ਇਸ ਤੋਂ ਪਹਿਲਾਂ ਪੈਰਿਸ, ਇੰਡੀਅਨ ਵੇਲਜ਼, ਮਿਆਮੀ ਤੇ ਮੋਂਟੇ ਕਾਰਲੋ ’ਚ ਖਿਤਾਬ ਜਿੱਤੇ ਸਨ। ਸਿਨਰ 2000 ਦੇ ਦਹਾਕੇ ’ਚ ਜਨਮਿਆ ਪਹਿਲਾ ਅਜਿਹਾ ਖਿਡਾਰੀ ਬਣ ਗਿਆ ਹੈ, ਜਿਸ ਨੇ ਆਪਣੇ ਕਰੀਅਰ ’ਚ 350 ਮੈਚ ਜਿੱਤੇ ਹਨ। ਇਹੀ ਨਹੀਂ, ਸਿਨਰ ਇਕ ਖਾਸ ਸੂਚੀ ’ਚ ਵੀ ਸ਼ਾਮਿਲ ਹੋ ਗਿਆ ਹੈ।

ਉਹ ਰੋਜ਼ਰ ਫੈੱਡਰਰ, ਨੋਵਾਕ ਜੋਕੋਵਿਚ ਅਤੇ ਰਾਫੇਲ ਨਡਾਲ ਤੋਂ ਬਾਅਦ ਸਾਰੇ 9 ਮਾਸਟਰਜ਼ 1000 ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚਣ ਵਾਲਾ ਚੌਥਾ ਅਤੇ ਸਭ ਤੋਂ ਘੱਟ ਉਮਰ ਦਾ ਪੁਰਸ਼ ਖਿਡਾਰੀ ਹੈ। ਮਹਿਲਾ ਵਰਗ ਦੇ ਫਾਈਨਲ ’ਚ ਮੀਰਾ ਐਂਡਰੀਵਾ ਦਾ ਸਾਹਮਣਾ ਮਾਰਟਾ ਕੋਸਤਯੁਕ ਨਾਲ ਹੋਵੇਗਾ।


author

Tarsem Singh

Content Editor

Related News