ਟੂਰਨਾਮੈਂਟ ਦੇ ਅੰਤ ਤੱਕ ਪੀ. ਸੀ. ਬੀ. ਨਹੀਂ ਕਰੇਗਾ ਪਾਕਿ ਟੀਮ ’ਤੇ ਕੋਈ ਕਾਰਵਾਈ
Wednesday, Feb 26, 2025 - 03:01 PM (IST)

ਕਰਾਚੀ- ਚੈਂਪੀਅਨਜ਼ ਟਰਾਫੀ ਵਿਚੋਂ ਰਾਸ਼ਟਰੀ ਟੀਮ ਦੇ ਜਲਦੀ ਬਾਹਰ ਹੋਣ ਤੋਂ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਵਿਚ ਕਾਫੀ ਨਿਰਾਸ਼ਾ ਤੇ ਨਾਰਾਜ਼ਗੀ ਹੈ ਪਰ ਉਸ ਨੇ 9 ਮਾਰਚ ਨੂੰ ਟੂਰਨਾਮੈਂਟ ਦੇ ਅੰਤ ਤੱਕ ਟੀਮ ਦੇ ਮਾਮਲਿਆਂ ’ਤੇ ਚੁੱਪ ਰਹਿਣ ਦਾ ਫੈਸਲਾ ਕੀਤਾ ਹੈ।
ਪੀ. ਸੀ. ਬੀ. ਦੇ ਇਕ ਨੇੜਲੇ ਸੂਤਰ ਨੇ ਕਿਹਾ ਕਿ ਅਧਿਕਾਰੀ ਟੂਰਨਾਮੈਂਟ ਵਿਚ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹਨ, ਵਿਸ਼ੇਸ਼ ਤੌਰ ’ਤੇ ਪੁਰਾਣੇ ਵਿਰੋਧ ਭਾਰਤ ਹੱਥੋਂ ਹਾਰ ਤੋਂ। ਸੂਤਰ ਨੇ ਕਿਹਾ, ‘‘ਪਰ ਵੱਡੇ ਦ੍ਰਿਸ਼ ਨੂੰ ਦੇਖਦੇ ਹੋਏ ਜਿਹੜੀ ਚੈਂਪੀਅਨਜ਼ ਟਰਾਫੀ ਦੀ ਸਫਲ ਮੇਜ਼ਬਾਨ ਹੈ ਤੇ ਇਹ ਤੈਅ ਕਰਨਾ ਚਾਹੁੰਦੇ ਹਨ ਕਿ ਇਹ ਮੇਜ਼ਬਾਨ ਦੇਸ਼ ਦੇ ਰੂਪ ਵਿਚ ਪਾਕਿਸਤਾਨ ਕ੍ਰਿਕਟ ਲਈ ਹਾਂ-ਪੱਖੀ ਪ੍ਰਚਾਰ ਕਰੇ। ਬੋਰਡ ਨੇ ਅਜੇ ਟੀਮ ਦੇ ਪ੍ਰਦਰਸ਼ਨ ’ਤੇ ਕੁਝ ਵੀ ਨਾ ਕਹਿਣ ਦਾ ਫੈਸਲਾ ਕੀਤਾ ਹੈ।