ਰਮੀਜ਼ ਰਾਜਾ ਦਾ ਵੱਡਾ ਬਿਆਨ, ਪਾਕਿਸਤਾਨ T-20 WC ''ਚ ਭਾਰਤ ਨੂੰ ਹਰਾ ਦੇਵੇ ਤਾਂ PCB ਨੂੰ ਮਿਲੇਗਾ ਬਲੈਂਕ ਚੈੱਕ
Saturday, Oct 09, 2021 - 12:22 PM (IST)
ਸਪੋਰਟਸ ਡੈਸਕ- ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਕੌਂਸਲ) ਟੀ-20 ਵਰਲਡ ਕੱਪ ਲਈ ਟੀਮਾਂ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੇ ਓਮਾਨ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਟੀ -20 ਵਰਲਡ ਕੱਪ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ,) ਦੀ ਮੇਜ਼ਬਾਨੀ ' ਚ ਯੂ. ਏ. ਈ. ਤੇ ਓਮਾਨ ' ਚ ਖੇਡਿਆ ਜਾਣਾ ਹੈ, ਜਿਸ ਦਾ ਫਾਈਨਲ ਮੈਚ ਅਗਲੇ ਮਹੀਨੇ 14 ਨਵੰਬਰ ਨੂੰ ਹੋਵੇਗਾ, ਪਰ ਇਸ ਤੋਂ ਵੀ ਵੱਡਾ ਮੈਚ ਇਸ ਤੋਂ ਪਹਿਲਾਂ ਹੋਵੇਗਾ। ਫਾਈਨਲ ਤੋਂ ਕੁਝ ਦਿਨ ਪਹਿਲਾਂ ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ 24 ਅਕਤੂਬਰ ਨੂੰ ਦੁਬਈ ਦੇ ਮੈਦਾਨ 'ਤੇ ਹੋਣ ਵਾਲੇ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਜਿਸ ਬਾਰੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਰਮੀਜ਼ ਰਾਜਾ ਨੇ ਦਾਅਵਾ ਕੀਤਾ ਹੈ।
ਪੀ. ਸੀ. ਬੀ. ਦੇ ਚੇਅਰਮੈਨ ਰਮੀਜ਼ ਰਾਜਾ ਨੇ ਕਿਹਾ ਕਿ ਉਨ੍ਹਾਂ ਨਾਲ ਇਕ ਨਿਵੇਸ਼ਕ ਨੇ ਸੰਪਰਕ ਕੀਤਾ ਜਿਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਪਾਕਿਸਤਾਨ ਟੀ -20 ਵਿਸ਼ਵ ਕੱਪ ਦੇ ਆਗਾਮੀ ਮੈਚ 'ਚ ਭਾਰਤ ਉੱਤੇ ਆਪਣੀ ਪਹਿਲੀ ਜਿੱਤ ਦਰਜ ਕਰ ਸਕਦਾ ਹੈ ਤਾਂ ਬੋਰਡ ਨੂੰ ਉਸ ਨਿਵੇਸ਼ਕ ਤੋਂ ਖਾਲੀ ਚੈਕ ਮਿਲੇਗਾ। ਕ੍ਰਿਕਟ ਪਾਕਿਸਤਾਨ ਨੇ ਰਮੀਜ਼ ਰਾਜਾ ਦੇ ਹਵਾਲੇ ਨਾਲ ਕਿਹਾ, ਪੀ. ਸੀ. ਬੀ. ਆਈ. ਸੀ. ਸੀ. ਦੇ 50 ਫੀਸਦੀ ਫੰਡਿੰਗ 'ਤੇ ਚਲਦਾ ਹੈ। ਆਈ. ਸੀ. ਸੀ. ਫੰਡਿੰਗ ਦਾ 90 ਫੀਸਦੀ ਭਾਰਤ ਤੋਂ ਆਉਂਦਾ ਹੈ। ਮੈਨੂੰ ਡਰ ਹੈ ਕਿ ਜੇ ਭਾਰਤ ਆਈ. ਸੀ. ਸੀ. ਨੂੰ ਫੰਡ ਦੇਣਾ ਬੰਦ ਕਰ ਦਿੰਦਾ ਹੈ ਤਾਂ ਪੀ. ਸੀ. ਬੀ. ਦੇ ਬੰਦ ਹੋਣ ਦਾ ਖ਼ਤਰਾ ਹੈ ਕਿਉਂਕਿ ਪੀ. ਸੀ. ਬੀ. ਜ਼ੀਰੋ ਫੀਸਦੀ ਫੰਡ ਦਿੰਦਾ ਹੈ। ਉਸ ਨੇ ਅੱਗੇ ਕਿਹਾ, ਮੈਂ ਪਾਕਿਸਤਾਨ ਕ੍ਰਿਕਟ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹਾਂ।