ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸ਼੍ਰੀਲੰਕਾ ਕ੍ਰਿਕਟ ਪ੍ਰਮੁੱਖ ਦੇ ਬਿਆਨ ਤੋਂ PCB ਨਿਰਾਸ਼

10/14/2019 1:55:27 PM

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸ਼੍ਰੀਲੰਕਾ ਕ੍ਰਿਕਟ ਦੇ ਪ੍ਰਮੁੱਖ ਸ਼ੰਮੀ ਸਿਲਵਾ ਦੇ ਇਸ ਬਿਆਨ 'ਤੇ ਨਿਰਾਸ਼ਾ ਜਤਾਈ ਹੈ ਕਿ ਹਾਲ ਹੀ 'ਚ ਹੋਏ ਪਾਕਿਸਤਾਨ ਦੌਰੇ 'ਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਉਨ੍ਹਾਂ ਦੀ ਟੀਮ ਨੂੰ ਕਾਫੀ ਪਰੇਸ਼ਾਨੀ ਹੋਈ ਹੈ। ਸ਼੍ਰੀਲੰਕਾਈ ਟੀਮ ਨੇ ਕਰਾਚੀ 'ਚ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਅਤੇ ਲਾਹੌਰ 'ਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਿਸ 'ਚ ਉਸ ਨੂੰ 3-0 ਨਾਲ ਜਿੱਤ ਮਿਲੀ। ਕੋਲੰਬੋ ਪਰਤਨ 'ਤੇ ਸਿਲਵਾ ਨੇ ਮੀਡੀਆ ਨੂੰ ਕਿਹਾ ਕਿ ਸ਼੍ਰੀਲੰਕਾਈ ਕ੍ਰਿਕਟਰ ਤਿੰਨ ਤੋਂ ਚਾਰ ਦਿਨ ਹੋਟਲ 'ਚ ਬੰਦ ਰਹਿ ਕੇ ਬੋਰ ਹੋ ਗਏ ਸਨ।
PunjabKesari
ਪਾਕਿਸਤਾਨ ਕ੍ਰਿਕਟ ਬੋਰਡ ਦੇ ਸੂਤਰ ਨੇ ਕਿਹਾ ਕਿ ਉਨ੍ਹਾਂ ਨੇ ਸਿਲਵਾ ਦੇ ਬਿਆਨ ਸੁਣਨ ਦੇ ਬਾਅਦ ਸ਼੍ਰੀਲੰਕਾ ਕ੍ਰਿਕਟ ਤੋਂ ਨਾਰਾਜ਼ਗੀ ਜਤਾ ਦਿੱਤੀ ਹੈ। ਸੂਤਰ ਨੇ ਕਿਹਾ, ''ਪੀ. ਸੀ. ਬੀ. ਇਨ੍ਹਾਂ ਬਿਆਨਾਂ ਤੋਂ ਕਾਫੀ ਨਿਰਾਸ਼ ਹੈ ਅਤੇ ਦੁਖੀ ਹੈ। ਸੂਤਰ ਨੇ ਕਿਹਾ ਕਿ ਪੀ. ਸੀ. ਬੀ. ਨੇ ਸ਼੍ਰੀਲੰਕਾਈ ਅਧਿਕਾਰੀਆਂ ਨੂੰ ਕਿਹਾ ਕਿ ਖਿਡਾਰੀਆਂ ਨੂੰ ਗੋਲਫ ਖੇਡਣ ਲਈ ਬਾਹਰ ਜਾਣ ਅਤੇ ਸ਼ਾਪਿੰਗ ਦੇ ਵੀ ਬਦਲ ਦਿੱਤੇ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅਧਿਕਾਰਤ ਪ੍ਰੋਗਰਾਮਾਂ ਅਤੇ ਡਿਨਰ 'ਚ ਵੀ ਸ਼ਿਰਕਤ ਕੀਤੀ।


Tarsem Singh

Content Editor

Related News