ਪੀ. ਸੀ. ਬੀ. ਨੇ ਨਿਦਾ ਡਾਰ ਤੇ ਆਲੀਆ ਰਿਆਜ਼ ਨੂੰ ਕੇਂਦਰੀ ਕਰਾਰ ’ਚੋਂ ਕੀਤਾ ਬਾਹਰ

Sunday, Nov 17, 2024 - 12:45 PM (IST)

ਪੀ. ਸੀ. ਬੀ. ਨੇ ਨਿਦਾ ਡਾਰ ਤੇ ਆਲੀਆ ਰਿਆਜ਼ ਨੂੰ ਕੇਂਦਰੀ ਕਰਾਰ ’ਚੋਂ ਕੀਤਾ ਬਾਹਰ

ਲਾਹੌਰ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸ਼ਨੀਵਾਰ ਨੂੰ ਸਿਰਫ 16 ਮਹਿਲਾ ਕ੍ਰਿਕਟਰਾਂ ਨੂੰ ਕੇਂਦਰੀ ਕਰਾਰ ਦਿੱਤਾ, ਜਿਸ ਵਿਚੋਂ ਸਾਬਕਾ ਕਪਤਾਨ ਨਿਦਾ ਡਾਰ ਸਮੇਤ ਕੁਝ ਹੋਰ ਖਿਡਾਰਨਾਂ ਨੂੰ ਬਾਹਰ ਰੱਖਿਆ ਗਿਆ। ਤਜਰਬੇਕਾਰ ਡਾਰ, ਆਲੀਆ ਰਿਆਜ਼ ਤੇ ਸਿਦਰਾ ਨਵਾਜ਼ ਦੇ ਨਾਲ ਅਨੋਸ਼ਾ ਨਾਸਿਰ ਫਾਤਿਮਾ ਤੇ ਜੁਲਫਿਕਾਰ ਨੂੰ ਨਵੇਂ ਕਰਾਰ ਵਿਚ ਜਗ੍ਹਾ ਮਿਲੀ ਹੈ। ਬੋਰਡ ਨੇ ਪਿਛਲੇ ਸਾਲ 20 ਖਿਡਾਰੀਆਂ ਨੂੰ 12 ਮਹੀਨਿਆਂ ਲਈ ਕਰਾਰ ਦਿੱਤਾ ਸੀ।

ਕਰਾਰਬੱਧ ਖਿਡਾਰਨਾਂ ਦੀ ਸੂਚੀ

ਸ਼੍ਰੇਣੀ-ਏ : ਫਾਤਿਮਾ ਸਨਾ, ਮੁਨੀਬਾ ਅਲੀ, ਸਿਦਰਾ ਅਮੀਨ।

ਸ਼੍ਰੇਣੀ-ਬੀ : ਨਸ਼ਰਾ ਸੰਧੂ, ਸਾਦੀਆ ਇਕਬਾਲ।

ਸ਼੍ਰੇਣੀ-ਸੀ : ਡਾਇਨਾ ਬੇਗ, ਓਮੈਮਾ ਸੋਹੇਲ।

ਸ਼੍ਰੇਣੀ-ਡੀ : ਗੁਲਾਮ ਫਾਤਿਮਾ, ਗੁਲ ਫਿਰੋਜ਼ਾ, ਨਜੀਹਾ ਅਲਵੀ, ਰਮੀਨ ਸ਼ਮੀਮ, ਸਦਫ ਸ਼ਮਾਸ, ਸਈਅਦਾ ਅਰੂਬ ਸ਼ਾਹ, ਤਸਮੀਆ ਰੂਬਾਬ, ਤੂਬਾ ਹਸਨ, ਉਮ-ਏ-ਹਾਨੀ।


author

Tarsem Singh

Content Editor

Related News