ਕ੍ਰਿਕਟ 'ਤੇ ਵੀ ਪਿਆ 'ਪਾਕਿਸਤਾਨ ਦੀ ਗਰੀਬੀ ਦਾ ਅਸਰ'

11/29/2019 2:39:27 PM

ਸਪੋਰਟਸ ਡੈਸਕ— ਹਰ ਮੋਰਚੇ 'ਤੇ ਇੰਨ੍ਹੀ ਦਿਨੀਂ ਪਾਕਿਸਤਾਨ ਆਰਥਿਕ ਤੰਗੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਦਿਨੋਂ-ਦਿਨ ਕਰਜ ਦੇ ਬੋਝ ਹੇਠਾਂ ਪਾਕਿਸਤਾਨ ਦੱਬਦਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਪਾਕਿਸਤਾਨ 'ਚ ਖੇਡੀ ਜਾਣ ਵਾਲੀ ਕ੍ਰਿਕਟ ਗੇਮ 'ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ। ਕ੍ਰਿਕਟ ਦੇ ਮੈਦਾਨ 'ਤੇ ਤਾਂ ਪਾਕਿਸਤਾਨ ਦਾ ਹਾਲ ਹੋਰ ਵੀ ਬੁਰਾ ਹੈ। ਅੱਤਵਾਦੀਆਂ ਦੇ ਡਰ ਨਾਲ ਕਿਸੇ ਵੀ ਦੇਸ਼ ਦੀ ਕ੍ਰਿਕਟ ਟੀਮ ਉੱਥੇ ਕ੍ਰਿਕਟ ਖੇਡਣ ਨੂੰ ਤਿਆਰ ਨਹੀਂ ਹੈ। ਨਤੀਜਾ ਪਾਕਿਸਤਾਨ ਕ੍ਰਿਕਟ ਬੋਰਡ ਲਗਾਤਾਰ ਗਰੀਬ ਹੁੰਦਾ ਜਾ ਰਿਹਾ ਹੈ। ਤਕਰੀਬਨ ਹੁਣ 10 ਸਾਲਾਂ ਬਾਅਦ ਉੱਥੇ ਕੋਈ ਟੈਸਟ ਮੈਚ ਹੋਣ ਵਾਲਾ ਹੈ, ਜਿਸ ਦੇ ਚੱਲਦੇ ਪਾਕਿਸਤਾਨ ਕ੍ਰਿਕਟ ਬੋਰਡ ਇਸ ਮੈਚ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਦਰਸ਼ਕਾਂ ਨੂੰ ਕਿਸੇ ਤਰ੍ਹਾਂ ਸਟੇਡੀਅਮ 'ਚ ਲਿਆਉਣ ਦੀ ਹਰ ਤਰ੍ਹਾਂ ਦੀ ਸਕੀਮ ਲੱਗਾ ਰਿਹਾ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਪਾਕਿਸਤਾਨ ਨੇ ਇਕ ਵੱਡਾ ਫੈਸਲਾ ਕਰਦੇ ਹੋਏ ਇਸ ਟੈਸਟ ਮੁਕਾਬਲੇ ਲਈ ਬੇਹੱਦ ਹੀ ਸਸਤੀ ਟਿਕਟ ਵੇਚਣ ਦੀ ਤਿਆਰੀ 'ਚ ਹੈ।PunjabKesari
ਸਸਤੀ ਟਿਕਟ
ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਜੀਓ ਟੀ. ਵੀ. ਦੀ ਰਿਪੋਰਟ ਮੁਤਾਬਕ ਅਗਲੇ ਮਹੀਨੇ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਪਹਿਲੇ ਟੈਸਟ ਲਈ ਪਾਕਿਸਤਾਨ ਕ੍ਰਿਕਟ ਬੋਰਡ ਸਿਰਫ 100 ਰੁਪਏ 'ਚ ਟਿਕਟ ਵੇਚਣ ਦੀ ਤਿਆਰੀ 'ਚ ਹੈ। ਪਾਕਿਸਤਾਨ ਦੇ 100 ਰੁਪਏ ਭਾਰਤ ਦੇ 46 ਰੁਪਏ ਦੇ ਬਰਾਬਰ ਹੈ। ਇੰਨਾ ਹੀ ਨਹੀਂ ਮੈਚ ਲਈ ਸਭ ਤੋਂ ਮਹਿੰਗੀ ਟਿਕਟ ਸਿਰਫ 500 ਰੁਪਏ ਦੀ ਹੋਵੇਗੀ। ਮਤਲਬ ਕਿ ਭਾਰਤੀ ਰੁਪਏ 'ਚ ਇਸ ਦੀ ਕੀਮਤ ਹੋਵੇਗੀ ਸਿਰਫ 230 ਰੁਪਏ ਹੈ, ਜਦ ਕਿ ਭਾਰਤ 'ਚ ਟੈਸਟ ਮੈਚ ਦੀ ਟਿਕਟ ਕਿਸੇ ਵੀ ਸੈਂਟਰ 'ਤੇ ਘੱਟ ਤੋਂ ਘੱਟ 400-500 ਰੁਪਏ ਹੁੰਦੀ ਹੈ।PunjabKesari
ਟੈਸਟ ਮੈਚ ਨੂੰ ਲੈ ਕੇ ਦਿਲਚਸਪੀ ਨਹੀਂ
ਪਾਕਿਸਤਾਨ ਦੇ ਲੋਕ ਮਹਿੰਗਾਈ ਤੋਂ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਨ। ਅਜਿਹੇ 'ਚ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਲੋਕ ਇੱਥੇ ਟੈਸਟ ਮੈਚ ਦੇਖਣ ਲਈ ਨਹੀਂ ਆਉਣਗੇ। ਲਿਹਾਜਾ ਸਕੂਲੀ ਬੱਚਿਆਂ ਨੂੰ ਵੀ ਸਟੇਡੀਅਮ 'ਚ ਮੁਫਤ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਹਾਲ ਹੀ ਦੇ ਦਿਨਾਂ 'ਚ ਵੇਖਿਆ ਗਿਆ ਹੈ ਕਿ ਪਾਕਿਸਤਾਨ 'ਚ ਪੀ. ਐੱਸ. ਐੱਲ ਅਤੇ ਵਨ ਡੇ ਮੈਚ ਦੇਖਣ ਲਈ ਲੋਕ ਭਾਰੀ ਗਿਣਤੀ 'ਚ ਪੁੱਜੇ ਸਨ, ਪਰ ਟੈਸਟ ਮੈਚ ਨੂੰ ਲੈ ਕੇ ਲੋਕਾਂ 'ਚ ਜ਼ਿਆਦਾ ਦਿਲਚਸਪੀ ਨਹੀਂ ਹੈ।PunjabKesari
10 ਸਾਲ ਬਾਅਦ ਟੈਸਟ ਮੈਚ
ਪਾਕਿਸਤਾਨ 'ਚ 10 ਸਾਲਾਂ ਤੋਂ ਬਾਅਦ ਕੋਈ ਟੈਸਟ ਮੈਚ ਹੋਣ ਵਾਲੇ ਹੈ। ਸਾਲ 2009 'ਚ ਉੱਥੇ ਸ਼੍ਰੀਲੰਕਾਈ ਟੀਮ 'ਤੇ ਹਮਲੇ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਟੈਸਟ ਮੈਚ ਨਹੀਂ ਹੋਇਆ ਹੈ। ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਦਸੰਬਰ 'ਚ 2 ਟੈਸਟ ਮੈਚਾਂ ਦੀ ਸੀਰੀਜ ਹੋਣ ਵਾਲੀ ਹੈ। ਪਹਿਲਾ ਟੈਸਟ 11 ਤੋਂ 15 ਦਸੰਬਰ ਤੱਕ ਰਾਵਲਪਿੰਡੀ ਦੇ ਪਿੰਡੀ ਕ੍ਰਿਕਟ ਸਟੇਡੀਅਮ 'ਚ ਹੋਵੇਗਾ ਜਦ ਕਿ ਦੂਜਾ 19 ਤੋਂ 23 ਦਸੰਬਰ ਦੇ ਵਿਚਾਲੇ ਕਰਾਚੀ ਦੇ ਨੈਸ਼ਨਲ ਸਟੇਡੀਅਮ 'ਚ ਹੋਵੇਗਾ।PunjabKesari


Related News