PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
Sunday, Apr 10, 2022 - 07:59 PM (IST)
ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਚੇਅਰਮੈਨ ਰਮੀਜ਼ ਰਾਜਾ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਇਮਰਾਨ ਖਾਨ ਨੂੰ ਹਟਾਏ ਜਾਣ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇਣ 'ਤੇ ਵਿਚਾਰ ਕਰ ਰਹੇ ਹਨ। ਰਮੀਜ਼ ਵੀ ਇਮਰਾਨ ਦੀ ਤਰ੍ਹਾਂ ਪਾਕਿਸਤਾਨ ਦੇ ਸਾਬਕਾ ਕਪਤਾਨ ਹਨ। ਉਹ ਇਸ ਸਮੇਂ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ) ਬੈਠਕਾਂ ਵਿਚ ਹਿੱਸਾ ਲੈਣ ਦੇ ਲਈ ਦੁਬਈ ਵਿਚ ਹਨ, ਜੋ ਐਤਵਾਰ ਨੂੰ ਖਤਮ ਹੋਈ। ਇਸਦੀ ਜਾਣਕਾਰੀ ਰਖਣ ਵਾਲੇ ਇਕ ਸੂਤਰ ਨੇ ਐਤਵਾਰ ਨੂੰ ਕਿਹਾ ਕਿ ਰਮੀਜ਼ ਨੇ ਇਮਰਾਨ ਦੇ ਜ਼ੋਰ ਦੇਣ 'ਤੇ ਹੀ ਬੋਰਡ ਦਾ ਚੇਅਰਮੈਨ ਬਣਨ 'ਤੇ ਸਹਿਮਤੀ ਜਤਾਈ ਸੀ ਕਿਉਂਕਿ ਉਸਦੀ ਕਪਤਾਨੀ ਵਿਚ ਖੇਡਣ ਵਾਲੇ ਸਾਰੇ ਖਿਡਾਰੀ ਉਸਦਾ ਬਹੁਤ ਸਨਮਾਨ ਕਰਦੇ ਹਨ, ਜਿਸ ਵਿਚ ਰਮੀਜ਼ ਵੀ ਸ਼ਾਮਿਲ ਹਨ।
ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਕੀਤਾ 217 ਦੌੜਾਂ 'ਤੇ ਢੇਰ
ਉਨ੍ਹਾਂ ਨੇ ਕਿਹਾ ਕਿ ਰਮੀਜ਼ ਦਾ ਕਰੀਅਰ ਕਮੇਂਟੇਟਰ ਅਤੇ ਮਾਹਰ ਦੇ ਤੌਰ 'ਤੇ ਬਹੁਤ ਵਧੀਆ ਚੱਲ ਰਿਹਾ ਸੀ ਅਤੇ ਉਹ ਆਪਣੀਆਂ ਪ੍ਰਤੀਬੱਧਤਾਵਾਂ ਵਿਚ ਰੁੱਝੇ ਸਨ ਪਰ ਇਮਰਾਨ ਦੇ ਜ਼ੋਰ ਦੇਣ 'ਤੇ ਹੀ ਉਨ੍ਹਾਂ ਨੇ ਸਾਰੇ ਮੀਡੀਆ ਕਰਾਰ ਤੋੜ ਦਿੱਤੇ ਅਤੇ ਬੋਰਡ ਦੇ ਚੇਅਰਮੈਨ ਬਣ ਗਏ। ਸੂਤਰ ਨੇ ਕਿਹਾ ਕਿ ਰਮੀਜ਼ ਨੇ ਇਮਰਾਨ ਨੂੰ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਉਦੋਂ ਤੱਕ ਹੀ ਬੋਰਡ ਚੇਅਰਮੈਨ ਬਣੇ ਰਹਿਣਗੇ ਜਦੋ ਤੱਕ ਉਹ ਪ੍ਰਧਾਨ ਮੰਤਰੀ ਬਣੇ ਰਹਿੰਦੇ ਹਨ।
ਸੂਤਰ ਨੇ ਕਿਹਾ ਕਿ ਇਮਰਾਨ ਨੂੰ ਹੁਣ ਪ੍ਰਧਾਨ ਮੰਤਰੀ ਦੇ ਤੌਰ 'ਤੇ ਹਟਾ ਦਿੱਤਾ ਗਿਆ ਹੈ ਅਤੇ ਉਹ ਅਧਿਕਾਰਤ ਚੋਣ ਪ੍ਰਕਿਰਿਆ ਦੇ ਲਈ ਚੇਅਰਮੈਨ ਦਾ ਨਾਮਜ਼ਦ ਕਰਦਾ ਹੈ ਤਾਂ ਇਸਦੀ ਸੰਭਾਵਨਾ ਨਹੀਂ ਦੇ ਬਰਾਬਰ ਹੈ ਕਿ ਰਮੀਜ਼ ਇਸ ਅਹੁਦੇ 'ਤੇ ਬਣੇ ਰਹਿਣ ਪਰ ਜੇਕਰ ਨਵੇਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਇਸ ਅਹੁਦੇ 'ਤੇ ਬਣੇ ਰਹਿਣ ਦੇ ਲਈ ਕਹਿੰਦੇ ਹਨ ਤਾਂ ਉਹ ਗੱਲ ਕੁਝ ਹੋਰ ਹੋਵੇਗੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।