ਪੀ. ਸੀ. ਬੀ. ਨੇ ਚੋਣ ਕਮੇਟੀ ਬਦਲੀ, ਰਿਟਾਇਰਡ ਅੰਪਾਇਰ ਅਲੀਮ ਡਾਰ ਕਮੇਟੀ ’ਚ

Saturday, Oct 12, 2024 - 10:46 AM (IST)

ਪੀ. ਸੀ. ਬੀ. ਨੇ ਚੋਣ ਕਮੇਟੀ ਬਦਲੀ, ਰਿਟਾਇਰਡ ਅੰਪਾਇਰ ਅਲੀਮ ਡਾਰ ਕਮੇਟੀ ’ਚ

ਲਾਹੌਰ, (ਭਾਸ਼ਾ)– ਹਾਲ ਹੀ ਵਿਚ ਰਿਟਾਇਰਡ ਹੋਏ ਅੰਪਾਇਰ ਅਲੀਮ ਡਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇੰਗਲੈਂਡ ਹੱਥੋਂ ਮੁਲਤਾਨ ਵਿਚ ਪਹਿਲੇ ਟੈਸਟ ਵਿਚ ਟੀਮ ਦੀ ਸ਼ਰਮਨਾਕ ਹਾਰ ਤੋਂ ਬਾਅਦ ਗਠਿਤ ਨਵੀਂ ਰਾਸ਼ਟਰੀ ਚੋਣ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ।

ਪੀ. ਸੀ. ਬੀ. ਨੇ ਸਾਬਕਾ ਟੈਸਟ ਕ੍ਰਿਕਟਰ ਅਕੀਬ ਜਾਵੇਦ, ਅਜ਼ਹਰ ਅਲੀ, ਟੈਸਟ ਅੰਪਾਇਰ ਅਲੀਮ ਡਾਰ ਤੇ ਵਿਸ਼ਲੇਸ਼ਕ ਹਸਨ ਚੀਮਾ ਨੂੰ ਕਮੇਟੀ ਵਿਚ ਸ਼ਾਮਲ ਕੀਤਾ ਹੈ। ਡਾਰ ਪੀ. ਸੀ. ਬੀ. ਤੋਂ ਅਜਿਹਾ ਅਹੁਦਾ ਹਾਸਲ ਕਰਨ ਵਾਲਾ ਪਹਿਲਾ ਅੰਪਾਇਰ ਹੈ।

ਸਾਬਕਾ ਟੈਸਟ ਬੱਲੇਬਾਜ਼ ਅਸਦ ਸ਼ਫੀਕ ਕਮੇਟੀ ਵਿਚ ਪਹਿਲਾਂ ਤੋਂ ਹੀ ਹੈ, ਜਿਹੜਾ ਮੁਹੰਮਦ ਯੂਸਫ ਦੇ ਅਸਤੀਫੇ ਤੋਂ ਬਾਅਦ ਸ਼ਾਮਲ ਕੀਤਾ ਗਿਆ ਸੀ। ਪੀ. ਸੀ. ਬੀ. ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਵੋਟਿੰਗ ਦਾ ਅਧਿਕਾਰ ਹੋਵੇਗਾ ਪਰ ਇਹ ਨਹੀਂ ਦੱਸਿਆ ਕਿ ਮੁੱਖ ਕੋਚਾਂ ਗੈਰੀ ਕਰਸਟਨ ਤੇ ਜੈਸਨ ਗਿਲੇਸਪੀ ਨੂੰ ਵੀ ਕੀ ਕਮੇਟੀ ਵਿਚ ਵੋਟ ਦੇਣ ਦਾ ਅਧਿਕਾਰ ਹੋਵੇਗਾ।


author

Tarsem Singh

Content Editor

Related News