PCA ਦੇ ਤਮਾਸ਼ੇ ਦਾ ਲੇਖਾ-ਜੋਖਾ, ਸੱਤਾ, ਸੰਘਰਸ਼ ਅਤੇ ਧੋਖਾ
Friday, Jan 06, 2023 - 05:29 PM (IST)
ਜਲੰਧਰ (ਵਿਸ਼ੇਸ਼)- ਸਮਾਜਿਕ ਮਾਹੌਲ ’ਚ ਇਹ ਚਰਚਾ ਆਮ ਸੁਣਨ ਨੂੰ ਮਿਲ ਜਾਂਦੀ ਹੈ ਕਿ ਜਿਸ ਸੁਖਾਵੇਂ ਮਾਹੌਲ ’ਚ ਕਿਸੇ ਸਿਆਸਤਦਾਨ ਦੇ ਕਦਮ ਪੈਂਦੇ ਹਨ, ਉਥੇ ਬਖੇੜਾ ਜਾਂ ਤਮਾਸ਼ਾ ਦਿਖਾਈ ਦੇਣ ਲੱਗਦਾ ਹੈ, ਇਸ ਲਈ ਪੀ. ਸੀ. ਏ. ਤੋਂ ਯੋਗ ਉਦਾਹਰਣ ਹੋਰ ਕਿਤੇ ਨਹੀਂ ਮਿਲਦੀ। ਇਹੀ ਕਾਰਨ ਹੈ ਕਿ ਚੰਗੀ-ਭਲੀ ਚੱਲ ਰਹੀ ਪੀ. ਸੀ. ਏ. ਸੱਤਾ, ਸੰਘਰਸ਼ ਅਤੇ ਧੋਖੇ ਦੇ ਜਾਲ ’ਚ ਤੜਫਣ ਨੂੰ ਮਜਬੂਰ ਹੋ ਰਹੀ ਹੈ।
ਇਸ ਸਮੇਂ ਪੀ. ਸੀ. ਏ. ਜਿਨ੍ਹਾਂ 3 ਵਿਅਕਤੀਆਂ ਦੀ ਵਜ੍ਹਾ ਨਾਲ ਸ਼ਰਮਸਾਰ ਹੋ ਰਹੀ ਹੈ, ਉਨ੍ਹਾਂ ’ਚੋਂ 2 ਦਾ ਸਬੰਧ ਰਾਜਨੀਤੀ ਨਾਲ ਹੈ ਅਤੇ ਇਕ ਸੱਟੇਬਾਜ਼ੀ ਦੇ ਖੇਤਰ ’ਚ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕਾ ਹੈ। ਦਿਲਚਸਪ, ਹੈਰਾਨੀ ਅਤੇ ਪ੍ਰੇਸ਼ਾਨੀ ਦੀ ਗੱਲ ਇਹ ਹੈ ਉਸ ਨੂੰ ਤਕਨੀਕੀ ਤੌਰ ’ਤੇ ਸੱਟੇਬਾਜ਼ੀ ਦੀ ਤਾਂ ਸਮਝ ਹੈ ਪਰ ਕ੍ਰਿਕਟ ਦੀ ਏ. ਬੀ. ਸੀ. ਤੋਂ ਉਹ ਬਹੁਤ ਦੂਰ ਹਨ। ਪੀ. ਸੀ. ਏ. ਦੀ ਸਮੱਸਿਆ ਦੀ ਜੜ੍ਹ ’ਚ ਸਾਬਕਾ ਉਪ ਪ੍ਰਧਾਨ ਇਸ ਲਈ ਦਿਖਾਈ ਦੇ ਰਿਹਾ ਹੈ ਕਿਉਂਕਿ ਪੰਜਾਬ ਦੀ ਸੱਤਾ ਤਬਦੀਲੀ ’ਚ ਉਹ ਇਕਦਮ ਨਾਲ ਕੈਪਟਨ ਦਾ ਚਹੇਤਾ ਹੋਣ ਦੀ ਬਜਾਏ ਕੇਜਰੀਵਾਲ ਦਾ ਚਹੇਤਾ ਕਹਿਲਾਇਆ ਜਾਣ ਲੱਗਾ। ਇਸ ਦਾ ਹੀ ਨਤੀਜਾ ਹੈ ਕਿ ਹੁਣ ਉਹ ਉਸੇ ਅਹੁਦੇ ’ਤੇ ਬਿਰਾਜਮਾਨ ਹਨ, ਜਿਸ ਅਹੁਦੇ ’ਤੇ ਉਹ ਕਾਂਗਰਸ ਦੀ ਸਰਕਾਰ ’ਚ ਸੀ।
ਇਹ ਮੌਕਾਪ੍ਰਸਤੀ ਨਹੀਂ ਹੈ ਤਾਂ ਕੀਤ ਹੈ? ਇਸ ਮੌਕਾਪ੍ਰਸਤੀ ਕਾਰਨ ਲੋਕ ਰਾਜਨੀਤੀ ਨੂੰ ਸਹੀ ਨਜ਼ਰ ਨਾਲ ਨਹੀਂ ਦੇਖਦੇ। ਸੱਤਾ ਨਜ਼ਦੀਕ ਰਹਿਣ ਲਈ ਜਦੋਂ ਸਵਾਰਥੀ ਲੋਕ ਮੌਕਾ ਲੱਭਦੇ ਹਨ ਤਾਂ ਉਨ੍ਹਾਂ ਨੂੰ ਸੰਘਰਸ਼ ਦੇ ਨਾਲ ਧੋਖੇ ਦਾ ਵੀ ਸਹਾਰਾ ਲੈਣਾ ਪੈਂਦਾ ਹੈ। ਪੀ. ਸੀ. ਏ. ’ਤੇ ਕਬਜ਼ਾ ਕਰਨ ਲਈ ਜੋ ਸੰਘਰਸ਼ ਚੱਲ ਰਿਹਾ ਹੈ ਉਸ ’ਚ ਕੌਣ ਕਿਸ ਨੂੰ ਧੋਖਾ ਦੇ ਰਿਹਾ ਹੈ ਅਤੇ ਕੌਣ ਕਿਸ ਦਾ ਸਹਿਯੋਗ ਕਰ ਰਿਹਾ ਹੈ ਸਭ ਕੁਝ ਪਰਦੇ ਦੇ ਪਿੱਛੇ ਹੈ ਪਰ ਜੋ ਸਾਹਮਣੇ ਹੈ ਉਹ ਇਹੀ ਹੈ ਕਿ 3 ਲੋਕਾਂ ਦੀ ਟੋਲੀ, ਜਿਸ ’ਚ ਪੀ. ਸੀ. ਏ. ਦਾ ਸਲਾਹਾ, ਸਾਬਕਾ ਪ੍ਰਧਾਨ ਪੀ. ਸੀ. ਏ. ਅਤੇ ਸੱਟਾ ਬਾਜ਼ਾਰ ਦਾ ਸੱਟੇਬਾਜ਼ ਪੰਜਾਬ ਦੀ ਕ੍ਰਿਕਟ ਅਤੇ ਪੀ. ਸੀ. ਏ. ਦੀ ਬਰਬਾਦੀ ਦੀ ਕਗਾਰ ’ਤੇ ਲੈ ਜਾ ਰਹੇ ਹਨ।