ਪੈਟਰਨਟੀ ਛੁੱਟੀ ''ਤੇ ਬੋਲੇ ਵਿਰਾਟ ਕੋਹਲੀ, ਹਰ ਹਾਲ ''ਚ ਰਹਿਣਾ ਚਾਹੁੰਦਾ ਹਾਂ ਇਸ ਖਾਸ ਮੌਕੇ ''ਤੇ ਮੌਜੂਦ

Thursday, Dec 17, 2020 - 11:29 AM (IST)

ਪੈਟਰਨਟੀ ਛੁੱਟੀ ''ਤੇ ਬੋਲੇ ਵਿਰਾਟ ਕੋਹਲੀ, ਹਰ ਹਾਲ ''ਚ ਰਹਿਣਾ ਚਾਹੁੰਦਾ ਹਾਂ ਇਸ ਖਾਸ ਮੌਕੇ ''ਤੇ ਮੌਜੂਦ

ਸਪੋਰਟਸ ਡੈਸਕ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖਿਲਾਫ ਹੋਣ ਵਾਲੀ 4 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਬਾਅਦ ਭਾਰਤ ਵਾਪਸ ਪਰਤ ਜਾਣਗੇ। ਐਡੀਲੇਡ ਵਿੱਚ ਹੋਣ ਵਾਲੇ ਡੇਅ-ਨਾਈਟ ਟੈਸਟ ਦੇ ਬਾਅਦ ਵਿਰਾਟ ਪੈਟਰਨਟੀ ਲੀਵ 'ਤੇ ਜਾਣਗੇ ਅਤੇ ਬਾਕੀ 3 ਟੈਸਟ ਮੈਚਾਂ ਲਈ ਉਪਲੱਬਧ ਨਹੀਂ ਹੋਣਗੇ। ਕੋਹਲੀ ਦੀ ਗੈਰ-ਮੌਜੂਦਗੀ ਵਿੱਚ ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਇਸ ਦੌਰਾਨ  ਵਿਰਾਟ ਕੋਹਲੀ ਆਪਣੀ ਪੈਟਰਨਟੀ ਲੀਵ ਨੂੰ ਲੇਕਰ ਸਮਿਥ ਨਾਲ ਖੁੱਲ ਕੇ ਗੱਲਬਾਤ ਕਰਦੇ ਹੋਏ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਉਹ ਇਸ ਖਾਸ ਮੌਕੇ 'ਤੇ ਹਰ ਹਾਲ ਵਿੱਚ ਉੱਥੇ ਮੌਜੂਦ ਰਹਿਣਾ ਚਾਹੁੰਦੇ ਹਨ।  

ਇਹ ਵੀ ਪੜ੍ਹੋ: ਅਟਾਰੀ ਸਰਹੱਦ ’ਤੇ BSF ਨੇ 2 ਪਾਕਿ ਘੁਸਪੈਠੀਏ ਕੀਤੇ ਢੇਰ, ਹਥਿਆਰ ਵੀ ਬਰਾਮਦ

 

ਬੀ.ਸੀ.ਸੀ.ਆਈ. ਵੱਲੋ ਸਾਂਝੀ ਕੀਤੀ ਗਈ ਵੀਡੀਓ ਵਿੱਚ ਸਟੀਵ ਸਮਿਥ ਅਤੇ ਵਿਰਾਟ ਕੋਹਲੀ ਇਕੱਠੇ ਬੈਠ ਕੇ ਇੱਕ-ਦੂੱਜੇ ਤੋ ਸਵਾਲ-ਜਵਾਬ ਕਰਦੇ ਨਜ਼ਰ ਆ ਰਹੇ ਹਨ। ਪੈਟਰਨਟੀ ਲੀਵ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕੋਹਲੀ ਨੇ ਕਿਹਾ, ਇਹ ਉਹ ਫੈਸਲਾ ਸੀ ਜੋ ਮੇਰੇ ਦਿਮਾਗ ਵਿੱਚ ਇੱਕਦਮ ਸਾਫ਼ ਸੀ। ਜਿਵੇਂ ਕਿ ਤੁਸੀਂ ਵਾਅਦਾ ਕੀਤਾ ਹੁੰਦਾ ਹੈ ਕਿ ਤੁਹਾਨੂੰ ਦੇਸ਼ ਲਈ ਖੇਡਣਾ ਹੈ, ਇਹ ਇੱਕ ਬਹੁਤ-ਬਹੁਤ ਖਾਸ ਪਲ ਹੈ ਜਿੰਦਗੀ ਵਿੱਚ ਅਤੇ ਇਹ ਕੁੱਝ ਅਜਿਹਾ ਹੈ ਜਿੱਥੇ ਤੁਸੀ ਹਰ ਹਾਲਤ ਵਿੱਚ ਮੌਜੂਦ ਰਹਿਣਾ ਚਾਹੁੰਦੇ ਹੋ। ਅਜਿੰਕਿਆ ਰਹਾਣੇ ਦੀ ਕਪਤਾਨੀ 'ਤੇ ਗੱਲ ਕਰਦੇ ਹੋਏ ਕੋਹਲੀ ਨੇ ਕਿਹਾ, ਜਦ ਉਹ ਆਸਟ੍ਰੇਲੀਆ ਵਿਰੁੱਧ ਪਹਿਲੇ ਟੈਸਟ ਤੋਂ ਬਾਅਦ ਛੁੱਟੀ 'ਤੇ ਜਾਣਗੇ ਤਾਂ ਰਹਾਣੇ ਟੀਮ ਦੀ ਕਪਤਾਨੀ ਕਰਨ ਦੀ ਜ਼ਿੰਮੇਵਾਰੀ ਵਧੀਆ ਢੰਗ ਨਾਲ ਨਿਭਾਵੇਗਾ। ਕੋਹਲੀ ਨੇ ਕਿਹਾ ਕਿ ਮੇਰੇ ਅਤੇ ਰਹਾਣੇ ਵਿਚਾਲੇ ਰਿਸ਼ਤਾ ਭਰੋਸੇ ਅਤੇ ਆਪਸੀ ਸਨਮਾਨ ਦਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਰਹਾਣੇ ਉਨ੍ਹਾਂ ਵੱਲੋਂ ਬਣਾਈ ਗਈ ਰੂਪਰੇਖਾ ਦੀ ਪਾਲਣਾ ਕਰੇਗਾ ਅਤੇ ਜਿਥੋਂ ਤੱਕ ਦੋਵਾਂ ਦਾ ਸਬੰਧ ਹੈ ਤਾਂ ਇਸ 'ਚ ਕੋਈ ਅਸਪਸ਼ਟਤਾ ਨਹੀਂ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਮੇਰੀ ਗੈਰ-ਹਾਜ਼ਰੀ 'ਚ ਸ਼ਾਨਦਾਰ ਕੰਮ ਕਰੇਗਾ।

ਇਹ ਵੀ ਪੜ੍ਹੋ: ਏਅਰ ਇੰਡੀਆ ਨੇ ਸੀਨੀਅਰ ਸਿਟੀਜ਼ਨਸ ਲਈ ਕੀਤਾ ਵੱਡਾ ਐਲਾਨ, ਟਿਕਟ ’ਚ ਦਿੱਤੀ ਭਾਰੀ ਛੋਟ


author

cherry

Content Editor

Related News