CWC 2019 : ਮੈਕਸਵੇਲ ਦੀ ਸ਼ਾਨਦਾਰ ਫਾਰਮ ''ਤੇ ਕਮਿੰਸ ਨੇ ਦਿੱਤਾ ਇਹ ਬਿਆਨ
Tuesday, May 28, 2019 - 12:34 PM (IST)

ਸਪੋਰਟਸ ਡੈਸਕ— ਆਸਟਰੇਲੀਆਈ ਉਪ ਕਪਤਾਨ ਪੈਟ ਕਮਿੰਸ ਨੇ ਕਿਹਾ ਕਿ ਛੇਵਾਂ ਵਰਲਡ ਕੱਪ ਜਿੱਤਣ ਦੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਬੱਲੇ ਅਤੇ ਗੇਂਦ ਨਾਲ ਹਰਫਨਮੌਲਾ ਗਲੇਨ ਮੈਕਸਵੇਲ ਦਾ ਪ੍ਰਦਰਸ਼ਨ ਕਾਫੀ ਅਹਿਮ ਹੋਵੇਗਾ। ਆਸਟਰੇਲੀਆ ਨੇ ਵਰਲਡ ਕੱਪ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਖਿਲਾਫ ਲਗਾਤਾਰ ਦੋ ਵਨ ਡੇ ਸੀਰੀਜ਼ ਜਿੱਤੀਆਂ ਹਨ। ਮੈਕਸਵੇਲ ਨੇ ਯੂ.ਏ.ਈ. 'ਚ 5-0 ਨਾਲ ਜਿੱਤੀ ਸੀਰੀਜ਼ 'ਚ ਤਿੰਨ ਅਰਧ ਸੈਂਕੜੇ ਲਗਾਏ ਸਨ। ਲੰਕਾਸ਼ਰ 'ਚ ਖੇਡਣ ਨਾਲ ਉਨ੍ਹਾਂ ਨੂੰ ਇੰਗਲੈਂਡ ਦੇ ਹਾਲਾਤ ਦੇ ਮੁਤਾਬਕ ਖੁਦ ਨੂੰ ਢਾਲਣ 'ਚ ਮਦਦ ਮਿਲੀ।
ਕਮਿੰਸ ਦੇ ਹਵਾਲੇ ਤੋਂ ਆਈ.ਸੀ.ਸੀ. ਮੀਡੀਆ ਨੇ ਕਿਹਾ, ''ਉਸ ਨੇ ਪਿਛਲੇ ਕੁਝ ਮਹੀਨੇ 'ਚ ਬੱਲੇ ਅਤੇ ਗੇਂਦ ਨਾਲ ਸਾਡੇ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਪੂਰੇ 10 ਓਵਰ ਕਰਾਉਣ ਲਈ ਗੇਂਦਬਾਜ਼ੀ 'ਚ ਵੀ ਇਕ ਬਦਲ ਹੈ।'' ਉਨ੍ਹਾਂ ਕਿਹਾ, ''ਮੈਕਸਵੇਲ ਫੀਲਡਿੰਗ 'ਚ ਵੀ ਸ਼ਾਨਦਾਰ ਹੈ ਭਾਵ ਤਿੰਨੇ ਵਿਭਾਗ 'ਚ ਉਸ ਦਾ ਪ੍ਰਦਰਸ਼ਨ ਚੰਗਾ ਹੈ। ਉਹ ਸਾਡਾ ਛੇਵਾਂ ਗੇਂਦਬਾਜ਼ ਹੈ ਅਤੇ ਆਪਣਾ ਦਿਨ ਹੋਣ 'ਤੇ ਉਹ 10 ਓਵਰ ਵੀ ਕਰਾ ਸਕਦਾ ਹੈ।''