ਪੈਟ ਕਮਿੰਸ ਦੀਆਂ ਨਜ਼ਰਾਂ ਦੂਸਰੇ ਏਸ਼ੇਜ਼ ਟੈਸਟ ’ਚ ਵਾਪਸੀ ’ਤੇ
Friday, Nov 07, 2025 - 05:29 PM (IST)
ਸਿਡਨੀ- ਆਸਟ੍ਰੇਲੀਆਈ ਦਾ ਕਪਤਾਨ ਪੈਟ ਕਮਿੰਸ ਦੂਸਰੇ ਏਸ਼ੇਜ਼ ਟੈਸਟ ਲਈ ਵਾਪਸੀ ਕਰਨ ਦੀ ਰਾਹ ’ਤੇ ਹੈ ਪਰ ਉਸ ਨੇ ਮੰਨਿਆ ਕਿ ਮੈਚਾਂ ਵਿਚਾਲੇ ਘੱਟ ਅੰਤਰਾਲ ਨੂੰ ਦੇਖਦੇ ਹੋਏ ਉਹ ਇੰਗਲੈਂਡ ਖਿਲਾਫ ਸਾਰੇ ਆਖਰੀ ਚਾਰੋਂ ਮੈਚਾਂ ’ਚ ਨਹੀਂ ਖੇਡ ਸਕੇਗਾ। ਕਮਿੰਸ ਪਿੱਠ ਦੀ ਸੱਟ ਕਾਰਨ 21 ਨਵੰਬਰ ਤੋਂ ਪਰਥ ’ਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ’ਚ ਨਹੀਂ ਖੇਡ ਸਕੇਗਾ। ਉਸ ਦੀ ਗੈਰ-ਮੌਜੂਦਗੀ ’ਚ ਆਸਟ੍ਰੇਲੀਆ ਦੀ ਕਪਤਾਨੀ ਸਟੀਵ ਸਮਿੱਥ ਕਰੇਗੀ। ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਪਹਿਲੇ ਟੈਸਟ ਤੱਕ ਪੂਰੀ ਤਾਕਤ ਨਾਲ ਗੇਂਦਬਾਜ਼ੀ ਕਰਨ ਲੱਗ ਜਾਵੇਗਾ।
ਦੂਸਰਾ ਟੈਸਟ ਮੈਚ 4 ਦਸੰਬਰ ਤੋਂ ਬ੍ਰਿਸਬੇਨ ’ਚ ਖੇਡਿਆ ਜਾਵੇਗਾ ਅਤੇ ਉਸ ਤੋਂ ਪਹਿਲਾਂ ਹੀ ਉਸ ਦੀ ਵਾਪਸੀ ’ਤੇ ਫੈਸਲਾ ਹੋਵੇਗਾ। ਕਮਿੰਮ ਨੇ ਕਿਹਾ ਕਿ ਇਹੀ ਸਾਡਾ ਟੀਚਾ ਹੈ ਅਤੇ ਅਸੀਂ ਦੂਸਰੇ ਟੈਸਟ ਲਈ ਆਪਣੀ ਯੋਜਨਾ ਬਣਾ ਰਹੇ ਹਾਂ। ਮੈਂ ਅਸਲ ਵਿਚ ਚੰਗੀ ਤਰ੍ਹਾਂ ਤਿਆਰ ਹੋ ਰਿਹਾ ਹਾਂ ਅਤੇ ਪਹਿਲੇ ਟੈਸਟ ਮੈਚ ਦੌਰਾਨ ਮੈਨੂੰ ਸਹੀ ਤਰ੍ਹਾਂ ਪਤਾ ਲੱਗ ਜਾਵੇਗਾ ਕਿ ਮੈਂ ਕਿਸ ਸਥਿਤੀ ਵਿਚ ਹਾਂ। ਮੈਂ ਜਿੰਨਾ ਹੋ ਸਕੇ, ਉਨਾ ਖੇਡਣ ਲਈ ਉਤਸਾਹਿਤ ਹਾਂ। ਅਸਲ ’ਚ ਜੇਕਰ ਸਾਡੇ ਕੋਲ ਇਕ ਵੱਡਾ ਮੈਚ ਹੈ ਅਤੇ ਅਸੀਂ 40 ਜਾਂ 50 ਓਵਰ ਗੇਂਦਬਾਜ਼ੀ ਕਰਦੇ ਹਾਂ ਅਤੇ ਫਿਰ ਕੁਝ ਦਿਨਾਂ ਬਾਅਦ ਅਗਲਾ ਮੈਚ ਸ਼ੁਰੂ ਹੁੰਦਾ ਹੈ ਤਾਂ ਫਿਰ ਉਸ ’ਚ ਖੇਡਣਾ ਮੁਸ਼ਕਿਲ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
