ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ''ਚ ਪਹੁੰਚੀ ਪਾਰੁਲ

Sunday, Aug 25, 2019 - 11:00 AM (IST)

ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ''ਚ ਪਹੁੰਚੀ ਪਾਰੁਲ

ਸਪੋਰਟਸ ਡੈਸਕ— ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਪਾਰੁਲ ਪਰਮਾਰ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰਖਦੇ ਹੋਏ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਸਿੰਗਲ ਐੱਸ. ਐੱਲ.-3 ਸ਼੍ਰੇਣੀ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਇਸ ਸੀਜ਼ਨ 'ਚ ਆਪਣਾ ਸਤਵਾਂ ਫਾਈਨਲ ਖੇਡ ਰਹੀ ਚੋਟੀ ਦਾ ਦਰਜਾ ਪ੍ਰਾਪਤ ਪਰਮਾਰ ਦਾ ਫਾਈਨਲ 'ਚ ਸਾਹਮਣਾ ਹਮਵਤਨ ਮਾਨਸੀ ਜੋਸ਼ੀ ਨਾਲ ਹੋਵੇਗਾ। ਮਾਨਸੀ ਨੇ 2017 'ਚ ਕਾਂਸੀ ਤਮਗਾ ਜਿੱਤਿਆ ਸੀ।

ਸੈਮੀਫਾਈਨਲ 'ਚ ਪਾਰੁਲ ਨੇ ਤੁਰਕੀ ਦੀ ਹੇਲਮੀ ਨੂੰ ਸਿਰਫ 20 ਮਿੰਟ 'ਚ 21-6, 21-16 ਨਾਲ ਹਰਾਇਆ। ਜਦਕਿ ਮਾਨਸੀ ਨੇ ਥਾਈਲੈਂਡ ਦੀ ਹੈਂਡੀ ਕਮਤਮ ਨੂੰ 21-13, 21-18 ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਪੁਰਸ਼ ਵਰਗ 'ਚ ਤਰੁਣ ਸਿੰਗਲ ਅਤੇ ਡਬਲਜ਼ ਐੱਸ.ਐੱਲ-4 ਸ਼੍ਰੇਣੀ ਦੇ ਫਾਈਨਲ 'ਚ ਪਹੁੰਚ ਗਏ ਹਨ। ਦੋਵੇਂ ਹੀ ਮੁਕਾਬਲਿਆਂ 'ਚ ਉਨ੍ਹਾਂ ਨੇ ਇੰਡੋਨੇਸ਼ੀਆ ਦੇ ਫ੍ਰੇਡੀ ਸੇਤੀਆਵਾਨ ਨੂੰ ਹਰਾਇਆ। ਐੱਸ.ਐੱਲ. 3-4 'ਚ ਡਬਲਜ਼ ਫਾਈਨਲ 'ਚ ਵੀ ਭਾਰਤੀ ਆਹਮੋ-ਸਾਹਮਣੇ ਹੋਣਗੇ। ਤਰੁਣ ਅਤੇ ਨੀਤੀਸ਼ ਦਾ ਮੁਕਾਬਲਾ ਪ੍ਰਮੋਦ ਭਗਤ ਅਤੇ ਮਨੋਜ ਸਰਕਾਰ ਨਾਲ ਹੋਵੇਗਾ।


author

Tarsem Singh

Content Editor

Related News