ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ ਦਾ ਟਾਈਟਲ ਸਪਾਂਸਰ ਬਣਿਆ ਪਾਰਲੇ

Thursday, May 09, 2019 - 06:59 PM (IST)

ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ ਦਾ ਟਾਈਟਲ ਸਪਾਂਸਰ ਬਣਿਆ ਪਾਰਲੇ

ਨਵੀਂ ਦਿੱਲੀ— ਭਾਰਤ ਦੀ ਮੋਹਰੀ ਬਿਸਕੁਟ ਨਿਰਮਾਤਾ ਕੰਪਨੀ ਪਾਰਲੇ 13 ਮਈ ਤੋਂ ਸ਼ੁਰੂ ਹੋਣ ਵਾਲੀ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀਲੀਗ ਦਾ ਟਾਈਠਲ ਸਪਾਂਸਰ ਬਣ ਗਿਆ ਹੈ। ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਐਲਾਨ ਕੀਤਾ। ਨਿਊ ਕਬੱਡੀ ਫੈੱਡਰੇਸ਼ਨ ਦੇ ਤਹਿਤ ਹੋਣ ਵਾਲੀ ਇਸ ਨਵੀਂ ਕਬੱਡੀ ਲੀਗ ਵਿਚ 8 ਟੀਮਾਂ ਹਿੱਸਾ ਲੈਣਗੀਆਂ। ਇਹ ਲੀਗ 13 ਮਈ ਤੋਂ 4 ਜੂਨ ਤਕ ਖੇਡੀ ਜਾਵੇਗੀ। ਇਸ ਲੀਗ ਦੀ ਜੇਤੂ ਨੂੰ 1.25 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।


Related News