ਪੈਰਿਸ ਪੈਰਾਲੰਪਿਕ ਦੀ ਸ਼ੁਰੂਆਤ 28 ਅਗਸਤ ਤੋਂ, ਤਮਗੇ ਲਈ ਖੇਡਣਗੇ ਭਾਰਤ ਦੇ 84 ਖਿਡਾਰੀ

Wednesday, Aug 14, 2024 - 02:42 PM (IST)

ਪੈਰਿਸ ਪੈਰਾਲੰਪਿਕ ਦੀ ਸ਼ੁਰੂਆਤ 28 ਅਗਸਤ ਤੋਂ, ਤਮਗੇ ਲਈ ਖੇਡਣਗੇ ਭਾਰਤ ਦੇ 84 ਖਿਡਾਰੀ

ਸਪੋਰਟਸ ਡੈਸਕ : ਪੈਰਿਸ ਪੈਰਾਲੰਪਿਕ ਖੇਡਾਂ ਦੀ ਸ਼ੁਰੂਆਤ 28 ਅਗਸਤ ਤੋਂ 8 ਸਤੰਬਰ ਤੱਕ ਹੋਵੇਗੀ। ਓਲੰਪਿਕ ਦੀ ਤਰ੍ਹਾਂ ਇਸ ਵਾਰ ਵੀ ਪੈਰਾਲੰਪਿਕ 'ਚ ਭਾਰਤ ਦਾ ਸਭ ਤੋਂ ਵੱਡਾ ਦਲ ਹਿੱਸਾ ਲਵੇਗਾ। ਭਾਰਤ ਤੋਂ ਰਿਕਾਰਡ 84 ਖਿਡਾਰੀ ਪੈਰਾਲੰਪਿਕ ਦਾ ਹਿੱਸਾ ਹੋਣਗੇ। ਅਤੇ 30 ਖਿਡਾਰੀ ਪਹਿਲੀ ਵਾਰ ਪੈਰਾਲੰਪਿਕ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨਗੇ।
ਸਭ ਤੋਂ ਪਹਿਲੇ ਦਲ ਦੇ ਰੂਪ 'ਚ ਸ਼ੂਟਿੰਗ ਖਿਡਾਰੀ 18 ਅਗਸਤ ਨੂੰ ਰਵਾਨਾ ਹੋਣਗੇ। ਬਾਕੀ ਸਾਰੇ ਖਿਡਾਰੀ 25 ਅਗਸਤ ਨੂੰ ਪੈਰਿਸ ਜਾਣਗੇ। ਸੰਭਾਵਨਾ ਹੈ ਕਿ ਇਨ੍ਹਾਂ ਖੇਡਾਂ ਵਿੱਚ ਪਿਛਲੀਆਂ ਟੋਕੀਓ ਪੈਰਾਲੰਪਿਕਸ ਦੇ ਸੋਨ ਤਮਗਾ ਜੇਤੂ ਸੁਮਿਤ ਅੰਤਿਲ ਅਤੇ ਭਾਗਿਆਸ਼੍ਰੀ ਦੇਸ਼ ਦੇ ਝੰਡਾ ਬਰਦਾਰ ਹੋ ਸਕਦੇ ਹਨ। ਭਾਰਤੀ ਖਿਡਾਰੀ ਪਹਿਲੀ ਵਾਰ ਪੈਰਾ ਸਾਈਕਲਿੰਗ, ਨੇਤਰਹੀਣ ਜੂਡੋ ਅਤੇ ਰੋਇੰਗ ਵਿੱਚ ਹਿੱਸਾ ਲੈਣਗੇ।
54 ਵਿੱਚੋਂ 19 ਖਿਡਾਰੀਆਂ ਨੇ ਮੈਡਲ ਜਿੱਤੇ ਸਨ
ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦੇ 54 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਪੰਜ ਸੋਨ, ਅੱਠ ਚਾਂਦੀ ਅਤੇ ਛੇ ਕਾਂਸੀ ਸਮੇਤ ਕੁੱਲ 19 ਤਮਗੇ ਜਿੱਤੇ। ਪੈਰਾਲੰਪਿਕ ਵਿੱਚ ਵੀ ਇਹ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਸੀ। ਭਾਰਤ ਨੇ 2016 ਰੀਓ ਪੈਰਾਲੰਪਿਕ ਵਿੱਚ ਚਾਰ ਤਮਗੇ ਜਿੱਤੇ ਸਨ।
ਇਹ 30 ਖਿਡਾਰੀ ਪਹਿਲੀ ਵਾਰ ਪੈਰਾਲੰਪਿਕ ਵਿੱਚ ਹਨ
ਤੀਰਅੰਦਾਜ਼ੀ- ਸ਼ੀਤਲ ਦੇਵੀ
ਪੈਰਾ ਐਥਲੈਟਿਕਸ 400 ਮੀਟਰ ਟੀ-20 - ਦੀਪਤੀ
ਸ਼ਾਟਪੁੱਟ - ਸਚਿਨ, ਰਵੀ, ਅਮੀਸ਼ਾ
200 ਮੀਟਰ - ਪ੍ਰੀਤੀ
ਕਲੱਬ ਥੋ 51 - ਪ੍ਰਣਵ
ਜੈਵਲਿਨ ਥ੍ਰੋ - ਦੀਪੇਸ਼ ਕੁਮਾਰ, ਭਾਵਨਾ ਬੇਨ
ਡਿਸਕਸ ਥਰੋ - ਸਾਕਸ਼ੀ, ਕੰਚਨ
1500 ਮੀਟਰ - ਰਕਸ਼ਿਤਾ
ਬੈਡਮਿੰਟਨ - ਸ਼ਿਵਰੰਜਨ, ਨਿਤਿਆ ਸ਼੍ਰੀ, ਸ਼ਿਵਨ, ਮਨਦੀਪ ਕੌਰ, ਮਨੀਸ਼ਾ, ਮਗਰਸੇਨ।
ਸਾਈਕਲਿੰਗ - ਅਸ਼ਰਦ, ਜੋਤੀ
ਬਲਾਇੰਡ ਜੂਡੋ - ਕਪਿਲ, ਕੋਕਿਲਾ
ਪਾਵਰ ਲਿਫਟਿੰਗ - ਅਸ਼ੋਕ, ਰਾਜਮਨੀ
ਰੋਇੰਗ - ਅਨੀਤਾ, ਨਾਰਾਇਣਾ, ਨਿਹਾਲ, ਮੋਨਾ, ਅਮੀਰ ਅਹਿਮਦ, ਰੁਧਾਸ਼
ਕਿਸ ਖੇਡ ਵਿੱਚ ਕਿੰਨੇ ਖਿਡਾਰੀ ਭਾਗ ਲੈਣਗੇ?
ਤੀਰਅੰਦਾਜ਼ੀ - 6
ਅਥਲੈਟਿਕਸ - 38
ਬੈਡਮਿੰਟਨ - 12
ਕੈਨੋਇੰਗ - 3
ਸਾਈਕਲਿੰਗ - 2
ਬਲਾਇੰਡ ਜੂਡੋ-2
ਪਾਵਰ ਲਿਫਟਿੰਗ - 4
ਰੋਇੰਗ - 2
ਸ਼ੂਟਿੰਗ - 10
ਤੈਰਾਕੀ - 1
ਟੇਬਲ ਟੈਨਿਸ - 2
ਤਾਈਕਵਾਂਡੋ - 1


author

Aarti dhillon

Content Editor

Related News