ਦੀਪ ਸਿੰਘ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ''ਚ ਸੋਨਾ ਤਮਗਾ ਜਿੱਤਿਆ
Saturday, Jul 13, 2019 - 05:00 PM (IST)

ਸਪੋਰਸਟ ਡੈਸਕ— ਪ੍ਰਦੀਪ ਸਿੰਘ ਨੇ ਕਲੀਨ ਐਂਡ ਜਰਕ 'ਚ ਨਵਾਂ ਰਾਸ਼ਟਰਮੰਡਲ ਰਿਕਾਰਡ ਬਣਾਉਂਦੇ ਹੋਏ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੇ ਆਖਰੀ ਦਿਨ ਸੋਨ ਤਮਗਾ ਜਿੱਤਿਆ। ਪ੍ਰਦੀਪ ਨੇ 109 ਕਿਲੋਵਰਗ 'ਚ ਕਲੀਨ ਐਂਡ ਜਰਕ 'ਚ 202 ਕਿੱਲੋ ਭਾਰ ਚੁੱਕਿਆ। ਉਸ ਨੇ ਇਸ ਵਰਗ 'ਚ ਕੁੱਲ 350 ਕਿੱਲੋ ਭਾਰ ਚੁੱਕਿਆ। ਦੋ ਵਾਰ ਦੇ ਰਾਸ਼ਟਰਮੰਡਲ ਖੇਡ ਤਮਗਾ ਜੇਤੂ ਵਿਕਾਸ ਠਾਕੁਰ ਨੇ ਪੁਰਸ਼ਾਂ ਦੇ 96 ਕਿੱਲੋ ਵਰਗ 'ਚ ਚਾਂਦੀ ਦਾ ਤਮਗਾ ਜਿੱਤਿਆ। ਉਨ੍ਹਾਂ ਨੇ ਕੁੱਲ 338 ਕਿੱਲੋ ਭਾਰ ਚੁੱਕਿਆ। ਭਾਰਤ ਨੇ ਨੌਜਵਾਨ, ਜੂਨੀਅਰ ਤੇ ਸੀਨੀਅਰ ਵਰਗਾਂ 'ਚ ਕਈ ਰਿਕਾਰਡ ਤੋੜਦੇ ਹੋਏ 35 ਤਮਗੇ ਜਿੱਤੇ।