Paralympics: ਮਨੀਸ਼ਾ ਰਾਮਦਾਸ ਪੈਰਾ ਬੈਡਮਿੰਟਨ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ''ਚ ਪਹੁੰਚੀ

Sunday, Sep 01, 2024 - 04:33 PM (IST)

Paralympics: ਮਨੀਸ਼ਾ ਰਾਮਦਾਸ ਪੈਰਾ ਬੈਡਮਿੰਟਨ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ''ਚ ਪਹੁੰਚੀ

ਪੈਰਿਸ : ਭਾਰਤੀ ਪੈਰਾ ਬੈਡਮਿੰਟਨ ਖਿਡਾਰਨ ਮਨੀਸ਼ਾ ਰਾਮਦਾਸ ਨੇ ਐਤਵਾਰ ਨੂੰ ਪੈਰਿਸ ਪੈਰਾਲੰਪਿਕਸ 2024 ਦੇ ਮਹਿਲਾ ਸਿੰਗਲਜ਼ ਐੱਸਯੂ5 ਕਿਊਐੱਫ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਾਪਾਨ ਦੀ ਮਾਮੀਕੋ ਟੋਯੋਡਾ ਨੂੰ 2-0 ਨਾਲ ਹਰਾ ਦਿੱਤਾ। ਇਸ ਨਾਲ ਉਨ੍ਹਾਂ ਨੇ ਇਸ ਮੁਕਾਬਲੇ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਅੱਜ ਇੱਥੇ ਮਨੀਸ਼ਾ ਨੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਜਾਪਾਨੀ ਖਿਡਾਰਨ ਨੂੰ 21-13, 21-16 ਨਾਲ ਹਰਾਇਆ। ਇਸ ਤੋਂ ਪਹਿਲਾਂ ਮਨਦੀਪ ਕੌਰ ਐੱਸਐੱਲ3 ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਨਾਈਜੀਰੀਆ ਦੀ ਮਰੀਅਮ ਬੋਲਾਜੀ ਤੋਂ ਸਿੱਧੇ ਸੈੱਟਾਂ ਵਿੱਚ 8-21, 9-21, 2-0 ਨਾਲ ਹਾਰ ਗਈ।
ਮਨਦੀਪ ਕੌਰ ਨੇ ਆਖ਼ਰੀ ਅੱਠ ਤੋਂ ਪਹਿਲਾਂ ਗਰੁੱਪ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇੱਕ ਹੋਰ ਮੈਚ ਵਿੱਚ ਪਲਕ ਕੋਹਲੀ ਐੱਸਐੱਲ4 ਕੁਆਰਟਰ ਫਾਈਨਲ ਵਿੱਚ ਇੰਡੋਨੇਸ਼ੀਆ ਦੀ ਕੇ ਸਾਦੀਆਹ ਖ਼ਿਲਾਫ਼ 0-2 ਤੋਂ 19-21, 15-21 ਨਾਲ ਹਾਰ ਕੇ ਪੈਰਾਲੰਪਿਕ ਤੋਂ ਬਾਹਰ ਹੋ ਗਈ ਹੈ।


author

Aarti dhillon

Content Editor

Related News