ਪੈਰਾ ਐਥਲੀਟ ਭਾਵਿਨਾ ਪਟੇਲ ਟੇਬਲ ਟੈਨਿਸ ਦੇ ਫਾਈਨਲ 'ਚ, ਪੱਕਾ ਕੀਤਾ ਤਮਗਾ

Friday, Aug 05, 2022 - 04:54 PM (IST)

ਪੈਰਾ ਐਥਲੀਟ ਭਾਵਿਨਾ ਪਟੇਲ ਟੇਬਲ ਟੈਨਿਸ ਦੇ ਫਾਈਨਲ 'ਚ, ਪੱਕਾ ਕੀਤਾ ਤਮਗਾ

ਬਰਮਿੰਘਮ (ਏਜੰਸੀ)- ਭਾਰਤ ਦੀ ਭਾਵਿਨਾ ਪਟੇਲ ਨੇ ਸ਼ੁੱਕਰਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਵਰਗ 3-5 ਪੈਰਾ ਟੇਬਲ ਟੈਨਿਸ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਕੇ ਤਮਗਾ ਪੱਕਾ ਕਰ ਲਿਆ। ਟੋਕੀਓ ਪੈਰਾਲੰਪਿਕ ਚਾਂਦੀ ਦਾ ਤਮਗਾ ਜੇਤੂ ਪਟੇਲ ਨੇ ਇੰਗਲੈਂਡ ਦੀ ਸੂ ਬੇਲੀ ਨੂੰ 11-6, 11-6, 11-6 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਗੁਜਰਾਤ ਦੀ 35 ਸਾਲਾ ਖਿਡਾਰਨ ਸ਼ਨੀਵਾਰ ਨੂੰ ਫਾਈਨਲ 'ਚ ਨਾਈਜੀਰੀਆ ਦੀ ਕ੍ਰਿਸਟੀਆਨਾ ਇਕਪੇਓਈ ਨਾਲ ਭਿੜੇਗੀ।

ਇਹ ਵੀ ਪੜ੍ਹੋ: CWG 2022: ਬੱਤਰਾ-ਸਾਥੀਆਨ ਅਤੇ ਸ਼ਰਤ-ਸ਼੍ਰੀਜਾ ਦੀ ਜੋੜੀ ਕੁਆਰਟਰ ਫਾਈਨਲ 'ਚ

ਸੋਨਲਬੇਨ ਪਟੇਲ ਹਾਲਾਂਕਿ ਇਕਪਾਯੋਈ ਤੋਂ 11-8 6-11 4-11 7-11 ਨਾਲ ਹਾਰ ਗਈ। ਇਸ ਦੇ ਨਾਲ ਹੁਣ ਉਹ ਕਾਂਸੀ ਦੇ ਤਮਗੇ ਦੇ ਮੁਕਾਬਲੇ ਵਿੱਚ ਬੇਲੀ ਨਾਲ ਭਿੜੇਗੀ। ਰਾਜ ਅਰਵਿੰਦਨ ਅਲਾਗਰ ਵੀ ਪੁਰਸ਼ਾਂ ਦੇ 3-5 ਵਰਗ ਦੇ ਸੈਮੀਫਾਈਨਲ ਵਿੱਚ ਨਾਈਜੀਰੀਆ ਦੇ ਨਾਸੀਰੂ ਸੁਲੇ ਤੋਂ 11-7, 8-11, 4-11, 7-11 ਨਾਲ ਹਾਰ ਗਏ। ਉਹ ਐਤਵਾਰ ਨੂੰ ਕਾਂਸੀ ਤਮਗੇ ਦੇ ਪਲੇਆਫ ਵਿੱਚ ਨਾਈਜੀਰੀਆ ਦੇ ਇਸਾਓ ਓਗੁਨਕੁਨਲੇ ਨਾਲ ਭਿੜਨਗੇ।

ਇਹ ਵੀ ਪੜ੍ਹੋ: CWG 2022: ਪਹਿਲਵਾਨ ਬਜਰੰਗ ਪੂਨੀਆ ਨੇ ਕੁਆਰਟਰ ਫਾਈਨਲ ਲਈ ਕੀਤਾ ਕੁਆਲੀਫਾਈ


author

cherry

Content Editor

Related News