ਪਾਓਲਿਨੀ ਤੇ ਗਾਫ ਵਿਚਾਲੇ ਹੋਵੇਗੀ ਇਟਾਲੀਅਨ ਓਪਨ ਦੀ ਖਿਤਾਬੀ ਟੱਕਰ
Saturday, May 17, 2025 - 11:49 AM (IST)

ਰੋਮ– ਇਟਲੀ ਦੀ ਸਟਾਰ ਟੈਨਿਸ ਖਿਡਾਰਨ ਜੈਸਮੀਨ ਪਾਓਲਿਨੀ ਤੇ ਅਮਰੀਕਾ ਦੀ ਕੋਕੋ ਗਾਫ ਸ਼ਨੀਵਾਰ ਨੂੰ ਇਟਾਲੀਅਨ ਓਪਨ ਵਿਚ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਭਿੜਨਗੀਆਂ।
ਪਾਓਲਿਨੀ ਨੇ ਮਹਿਲਾ ਸਿੰਗਲਜ਼ ਵਿਚ ਪੀਟਨ ਸਟਨਰਸ ਵਿਰੁੱਧ 7-5, 6-1 ਦੀ ਜਿੱਤ ਦਰਜ ਕਰ ਕੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ ਸੀ। ਉਹ ਇਸ ਜਿੱਤ ਦੇ ਨਾਲ ਹੀ 2014 ਤੋਂ ਬਾਅਦ ਇਸ ਟੂਰਨਾਮੈਂਟ ਦੇ ਸਿੰਗਲਜ਼ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ।
ਫਾਈਨਲ ਵਿਚ ਪਾਓਲਿਨੀ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਗਾਫ ਨਾਲ ਹੋਵੇਗਾ। ਗਾਫ ਨੇ ਚੀਨੀ ਵਿਰੋਧਣ ਝੇਂਗ ਕਿਨਵੇਨ ਨੂੰ 7-6(7-3), 4-6, 7-6 (7-4) ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ।