IND vs WI : ਪੰਤ ਵੈਸਟਇੰਡੀਜ਼ ਖ਼ਿਲਾਫ਼ ਲੈਣਗੇ ਕੇ. ਐੱਲ. ਰਾਹੁਲ ਦੀ ਜਗ੍ਹਾ, ਟੀ-20 ਟੀਮ ਦੇ ਬਣੇ ਉਪ ਕਪਤਾਨ

02/15/2022 12:01:50 PM

ਸਪੋਰਟਸ ਡੈਸਕ- ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਵਨ-ਡੇ ਕੌਮਾਂਤਰੀ ਮੈਚ ਖੇਡਣ ਦੌਰਾਨ ਭਾਰਤ ਦੇ ਸਫ਼ੈਦ ਗੇਂਦ ਦੇ ਉਪ-ਕਪਤਾਨ ਕੇ. ਐਲ. ਰਾਹੁਲ ਦੇ ਜ਼ਖ਼ਮੀ ਹੋਣ ਤੋਂ ਬਾਅਦ ਬੀਸੀਸੀਆਈ ਨੇ ਵੈਸਟਇੰਡੀਜ਼ ਦੇ ਹੀ ਖ਼ਿਲਾਫ਼ ਟੀ-20 ਸੀਰੀਜ਼ ਲਈ ਰਿਸ਼ਭ ਪੰਤ ਨੂੰ ਉਪ-ਕਪਤਾਨ ਬਣਾਇਆ ਹੈ। 

ਇਹ ਵੀ ਪੜ੍ਹੋ : IND v WI T20I Series : ਸੱਟ ਦੇ ਸ਼ਿਕਾਰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲੀ ਟੀਮ 'ਚ ਜਗ੍ਹਾ

ਕੇ. ਐਲ. ਰਾਹੁਲ ਨੇ ਆਪਣੀ ਭੈਣ ਦੇ ਵਿਆਹ ਲਈ ਪਹਿਲਾ ਵਨਡੇ ਮੈਚ ਨਹੀਂ ਖੇਡਿਆ ਸੀ ਪਰ ਬਾਅਦ 'ਚ ਟੀਮ ਵਿੱਚ ਸ਼ਾਮਲ ਹੋ ਗਿਆ ਅਤੇ ਦੂਜੇ ਵਨਡੇ ਵਿੱਚ ਭਾਰਤੀ ਟੀਮ ਲਈ ਨੰਬਰ 4 'ਤੇ ਬੱਲੇਬਾਜ਼ੀ ਕੀਤੀ। ਹਾਲਾਂਕਿ, ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਭਾਰਤੀ ਟੀਮ ਦੇ ਉਪ-ਕਪਤਾਨ ਨੂੰ ਹੈਮਸਟ੍ਰਿੰਗ ਦੀ ਸੱਟ ਲੱਗ ਗਈ ਸੀ ਅਤੇ ਉਹ ਤੀਜੇ ਅਤੇ ਆਖਰੀ ਵਨ-ਡੇ ਅਤੇ ਇਸ ਤੋਂ ਬਾਅਦ ਦੀ T20I ਸੀਰੀਜ਼ ਤੋਂ ਬਾਹਰ ਹੋ ਗਏ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 14 ਫਰਵਰੀ, 2022 ਨੂੰ ਆਪਣੀ ਤਾਜ਼ਾ ਘੋਸ਼ਣਾ ਵਿੱਚ ਖੁਲਾਸਾ ਕੀਤਾ ਕਿ ਰਿਸ਼ਭ ਪੰਤ ਨੂੰ ਵੈਸਟਇੰਡੀਜ਼ ਦੇ ਖਿਲਾਫ ਤਿੰਨ ਟੀ-20 ਮੈਚਾਂ ਲਈ ਭਾਰਤੀ T20I ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਕੋਲਕਾਤਾ ਦੇ ਈਡਨ ਗਾਰਡਨ 'ਚ 16, 18 ਅਤੇ 20 ਫਰਵਰੀ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ।

ਇਹ ਵੀ ਪੜ੍ਹੋ : ਡੋਪ ਟੈਸਟ 'ਚ ਅਸਫਲ ਰਹਿਣ ਦੇ ਬਾਵਜੂਦ ਖੇਡੇਗੀ ਰੂਸੀ ਸਕੇਟਰ ਵਾਲੀਏਵਾ

ਵੈਸਟਇੰਡੀਜ਼ T20I ਲਈ ਅਪਡੇਟ ਕੀਤੀ ਗਈ ਭਾਰਤੀ ਟੀਮ :-
ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਉਪ-ਕਪਤਾਨ) (ਵਿਕਟਕੀਪਰ), ਵੈਂਕਟੇਸ਼ ਅਈਅਰ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਅਵੇਸ਼ ਖ਼ਾਨ, ਹਰਸ਼ਲ ਪਟੇਲ, ਰੁਤੂਰਾਜ ਗਾਇਕਵਾੜ, ਦੀਪਕ ਹੁੱਡਾ, ਕੁਲਦੀਪ ਯਾਦਵ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News