ਪੰਤ ਬੋਲੇ- ਦਿੱਲੀ ਕੈਪੀਟਲਸ ''ਚ ਮੈਨੂੰ ਪੂਰੀ ਆਜ਼ਾਦੀ ਦਿੰਦੇ ਹਨ ਪੋਂਟਿੰਗ
Saturday, May 02, 2020 - 02:38 AM (IST)

ਨਵੀਂ ਦਿੱਲੀ— ਜ਼ਿਆਦਾਤਰ ਆਉਂਦੇ ਹੀ ਹਮਲਾਵਰ ਤਰੀਕੇ ਨਾਲ ਖੇਡਣ ਦੇ ਚੱਕਰ 'ਚ ਆਪਣਾ ਵਿਕਟ ਗੁਆ ਦੇਣ ਵਾਲੇ ਰਿਸ਼ਭ ਪੰਤ ਦਾ ਕਹਿਣਾ ਹੈ ਕਿ ਉਸਦੀ ਆਈ. ਪੀ. ਐੱਲ. ਟੀਮ ਦਿੱਲੀ ਕੈਪੀਟਲਸ ਦੇ ਕੋਚ ਰਿੰਕੀ ਪੋਂਟਿੰਗ ਉਸ ਨੂੰ ਆਪਣੀ ਤਰ੍ਹਾਂ ਨਾਲ ਖੇਡਣ ਦੀ ਪੂਰੀ ਆਜ਼ਾਦੀ ਦਿੰਦੇ ਹਨ। ਪੰਤ ਨੇ ਆਪਣੀ ਟੀਮ ਦੇ ਨਾਲ ਇੰਸਟਾਗ੍ਰਾਮ ਚੈਟ 'ਤੇ ਕਿਹਾ ਕਿ ਉਹ ਮੈਨੂੰ ਪੂਰੀ ਆਜ਼ਾਦੀ ਦਿੰਦੇ ਹਨ। ਉਹ ਕਹਿੰਦੇ ਹਨ ਕਿ ਜਿਵੇਂ ਚਾਹੁੰਦੇ ਹੋ ਖੇਡੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਈ. ਪੀ. ਐੱਲ. 2018 ਸੈਸ਼ਨ ਉਸਦੇ ਲਈ ਜ਼ਿੰਦਗੀ ਬਦਲਣ ਵਾਲਾ ਰਿਹਾ। ਪੰਤ ਨੇ ਇਸ 'ਚ 14 ਮੈਚਾਂ 'ਚ 650 ਦੌੜਾਂ ਬਣਾਈਆਂ ਸਨ, ਜਿਸ 'ਚ 6 ਅਰਧ ਸੈਂਕੜੇ ਵੀ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਉਹ ਸੈਸ਼ਨ ਮੇਰੇ ਲਈ ਜ਼ਿੰਦਗੀ ਬਦਲਣ ਵਾਲਾ ਸੀ। ਮੈਨੂੰ ਉਸ ਕਾਮਯਾਬੀ ਦੀ ਜ਼ਰੂਰਤ ਸੀ। ਅਸੀਂ ਪਿਛਲੀ ਵਾਰ ਨਾਕਆਊਟ ਤਕ ਪਹੁੰਚੇ ਤੇ ਤੀਜੇ ਸਥਾਨ 'ਤੇ ਰਹੇ। ਉਨ੍ਹਾਂ ਨੇ ਟੈਸਟ ਕ੍ਰਿਕਟ ਖੇਡਣ ਦੀ ਚੁਣੌਤੀਆਂ ਦੇ ਵਾਰੇ 'ਚ ਕਿਹਾ ਕਿ ਮੈਨੂੰ ਟੈਸਟ ਖੇਡਣਾ ਪਸੰਦ ਹੈ। ਤੁਸੀਂ ਖੁਦ ਨੂੰ ਸਮਾਂ ਦੇ ਸਕਦੇ ਹੋ। ਟੈਸਟ ਕ੍ਰਿਕਟ 'ਚ ਤੁਹਾਡੀ ਅਸਲੀ ਪ੍ਰੀਖਿਆ ਹੁੰਦੀ ਹੈ।
ਪੰਤ ਨੇ ਆਪਣੇ ਸ਼ੁਰੂਆਤੀ ਦਿਨਾਂ ਦੇ ਸੰਘਰਸ਼ ਦੇ ਵਾਰੇ 'ਚ ਵੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਧੋਨੀ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਯੁਵਰਾਜ ਸਿੰਘ, ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਵਰਗੇ ਸੀਨੀਅਰ ਖਿਡਾਰੀਆਂ ਨੇ ਉਸਦੀ ਬਹੁਤ ਮਦਦ ਕੀਤੀ।