ਭਾਰਤ ਦੀ ਸ਼ਰਮਨਾਕ ਹਾਰ 'ਤੇ ਛਲਕਿਆ ਪੰਤ ਦਾ ਦਰਦ; ਸੋਸ਼ਲ ਮੀਡੀਆ 'ਤੇ ਕਿਹਾ- 'ਕਬੂਲਣ 'ਚ ਸ਼ਰਮ ਨਹੀਂ, ਅਸੀਂ ਚੰਗਾ ਨ੍ਹੀਂ

Thursday, Nov 27, 2025 - 05:20 PM (IST)

ਭਾਰਤ ਦੀ ਸ਼ਰਮਨਾਕ ਹਾਰ 'ਤੇ ਛਲਕਿਆ ਪੰਤ ਦਾ ਦਰਦ; ਸੋਸ਼ਲ ਮੀਡੀਆ 'ਤੇ ਕਿਹਾ- 'ਕਬੂਲਣ 'ਚ ਸ਼ਰਮ ਨਹੀਂ, ਅਸੀਂ ਚੰਗਾ ਨ੍ਹੀਂ

ਸਪੋਰਟਸ ਡੈਸਕ- ਦੱਖਣੀ ਅਫਰੀਕਾ ਖਿਲਾਫ ਘਰ 'ਚ 2-0 ਨਾਲ ਟੈਸਟ ਸੀਰੀਜ਼ ਵਿੱਚ ਕਲੀਨ ਸਵੀਪ ਹੋਣ ਤੋਂ ਬਾਅਦ ਜਿੱਥੇ ਭਾਰਤੀ ਟੀਮ ਨੂੰ ਚਾਰੇ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਗੁਹਾਟੀ ਟੈਸਟ ਵਿੱਚ ਕਪਤਾਨੀ ਸੰਭਾਲਣ ਵਾਲੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਦਰਦ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ।

ਲਗਾਤਾਰ ਆਲੋਚਨਾਵਾਂ ਦੇ ਵਿਚਕਾਰ, ਰਿਸ਼ਭ ਪੰਤ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਭਾਵੁਕ ਪੋਸਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਵਾਪਸੀ ਦਾ ਭਰੋਸਾ ਦਿੱਤਾ। ਰਿਸ਼ਭ ਪੰਤ ਨੇ ਲਿਖਿਆ ਕਿ ਇਸ ਨੂੰ ਕਬੂਲ ਕਰਨ ਵਿੱਚ ਬਿਲਕੁਲ ਸ਼ਰਮ ਦੀ ਗੱਲ ਨਹੀਂ ਹੈ ਕਿ ਉਨ੍ਹਾਂ ਨੇ ਇਸ ਟੈਸਟ ਸੀਰੀਜ਼ ਵਿੱਚ ਬਿਲਕੁਲ ਵੀ ਚੰਗਾ ਖੇਡ ਨਹੀਂ ਦਿਖਾਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਖਿਡਾਰੀ ਅਤੇ ਇੱਕ ਟੀਮ ਵਜੋਂ ਉਨ੍ਹਾਂ ਦੀ ਕੋਸ਼ਿਸ਼ ਹਮੇਸ਼ਾ ਬਿਹਤਰ ਪ੍ਰਦਰਸ਼ਨ ਕਰਨ ਦੀ ਹੁੰਦੀ ਹੈ ਤਾਂ ਜੋ ਪ੍ਰਸ਼ੰਸਕਾਂ ਨੂੰ ਖੁਸ਼ ਹੋਣ ਦਾ ਮੌਕਾ ਮਿਲੇ। ਪੰਤ ਨੇ ਪ੍ਰਸ਼ੰਸਕਾਂ ਨੂੰ ਮਾਫੀ ਮੰਗਦੇ ਹੋਏ ਕਿਹਾ, "ਅਸੀਂ ਤੁਹਾਡੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰਾ ਨਹੀਂ ਉਤਰ ਸਕੇ," ਪਰ ਉਨ੍ਹਾਂ ਨੇ 'ਮਜ਼ਬੂਤ ਵਾਪਸੀ' ਕਰਨ ਦੀ ਪੂਰੀ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ।  ਉਨ੍ਹਾਂ ਨੇ ਅੰਤ ਵਿੱਚ ਕਿਹਾ ਕਿ ਭਾਰਤੀ ਟੀਮ ਲਈ ਖੇਡਣਾ ਹਮੇਸ਼ਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ।

 ਭਾਰਤ ਨੂੰ ਘਰ 'ਚ ਦੱਖਣੀ ਅਫਰੀਕਾ ਹੱਥੋਂ 2 ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਕਲੀਨ ਸਵੀਪ (2-0) ਦਾ ਸਾਹਮਣਾ ਕਰਨਾ ਪਿਆ ਹੈ। ਗੁਹਾਟੀ ਟੈਸਟ ਵਿੱਚ ਭਾਰਤੀ ਟੀਮ ਨੂੰ 408 ਦੌੜਾਂ ਨਾਲ ਹਾਰ ਮਿਲੀ, ਜੋ ਕਿ ਰਨਾਂ ਦੇ ਫਰਕ ਨਾਲ ਘਰ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਹੈ। ਦੱਖਣੀ ਅਫਰੀਕਾ ਨੇ ਭਾਰਤ ਨੂੰ ਭਾਰਤ ਵਿੱਚ 25 ਸਾਲਾਂ ਬਾਅਦ ਟੈਸਟ ਸੀਰੀਜ਼ ਵਿੱਚ ਕਲੀਨ ਸਵੀਪ ਕੀਤਾ ਹੈ। 

ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 30 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਸੀਰੀਜ਼ ਵਿੱਚ ਟੀਮ ਇੰਡੀਆ ਦੀ ਕਪਤਾਨੀ ਦੀ ਜ਼ਿੰਮੇਵਾਰੀ ਕੇਐਲ ਰਾਹੁਲ ਸੰਭਾਲਦੇ ਹੋਏ ਦਿਖਾਈ ਦੇਣਗੇ। ਟੈਸਟ ਸੀਰੀਜ਼ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ ਵਨਡੇ ਸੀਰੀਜ਼ ਵਿੱਚ ਟੀਮ ਇੰਡੀਆ ਦੇ ਪ੍ਰਦਰਸ਼ਨ 'ਤੇ ਟਿਕੀਆਂ ਹੋਈਆਂ ਹਨ।
 


author

Tarsem Singh

Content Editor

Related News