ਧੀ ਦਾ ਜਨਮ ਦਿਨ ਮਨਾ ਰਹੇ ਰਿਕੀ ਪੋਂਟਿੰਗ ਦੀ ਤਸਵੀਰ ’ਤੇ ਪੰਤ ਦਾ ਮਜ਼ੇਦਾਰ ਕੁਮੈਂਟ, ਜਾਣੋ

Sunday, Oct 17, 2021 - 07:09 PM (IST)

ਧੀ ਦਾ ਜਨਮ ਦਿਨ ਮਨਾ ਰਹੇ ਰਿਕੀ ਪੋਂਟਿੰਗ ਦੀ ਤਸਵੀਰ ’ਤੇ ਪੰਤ ਦਾ ਮਜ਼ੇਦਾਰ ਕੁਮੈਂਟ, ਜਾਣੋ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਪਣੇ ਮਸਤੀ ਭਰੇ ਰਵੱਈਏ ਕਾਰਨ ਵੀ ਜਾਣੇ ਜਾਂਦੇ ਹਨ। ਪੰਤ ਨੇ ਹੁਣ ਦਿੱਲੀ ਕੈਪੀਟਲਸ ਦੇ ਕੋਚ ਰਿਕੀ ਪੋਂਟਿੰਗ ਦੀ ਇਕ ਇੰਸਟਾ. ਪੋਸਟ ’ਤੇ ਅਜਿਹਾ ਕੁਮੈਂਟ ਕੀਤਾ ਹੈ, ਜਿਸ ’ਤੇ ਕ੍ਰਿਕਟ ਪ੍ਰਸ਼ੰਸਕ ਮਜ਼ੇ ਲੈਂਦੇ ਨਹੀਂ ਥੱਕ ਰਹੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਕਤ ਤਸਵੀਰ ਰਿਕੀ ਪੋਂਟਿੰਗ ਨੇ ਆਪਣੀ ਧੀ ਦੇ ਜਨਮ ਦਿਨ ਮਨਾਉਂਦੇ ਹੋਏ ਖਿੱਚੀ ਹੈ। ਪੋਂਟਿੰਗ ਨੇ ਪੋਸਟ ’ਤੇ ਲਿਖਿਆ ਹੈ-ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਮੈਂ ਇਕ ਟੀਨੇਜਰ ਦਾ ਪਿਤਾ ਹਾਂ, ਸਾਡੀ ਖੂਬਸੂਰਤ ਲੜਕੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ।
ਦੇਖੋ ਪੋਸਟ-
 

 
 
 
 
 
 
 
 
 
 
 
 
 
 
 
 

A post shared by Ricky Ponting AO (@rickyponting)

ਹੁਣ ਇਸ ਪੋਸਟ ’ਤੇ ਰਿਸ਼ਭ ਪੰਤ ਨੇ ਰਿਪਲਾਈ ਕੀਤਾ ਹੈ। ਪੰਤ ਨੇ ਲਿਖਿਆ ਹੈ-ਅਸੀਂ ਵਿਸ਼ਵਾਸ ਨਹੀਂ ਕਰ ਪਾ ਰਹੇ ਰਿਕ (ਰਿਕੀ ਪੋਂਟਿੰਗ) ਕਿਉਂਕਿ ਤੁਸੀਂ ਉਮਰਦਰਾਜ ਹੋ ਰਹੇ ਹੋ। ਤੁਸੀਂ ਹੁਣ ਯੰਗਸਟਰ ਨਹੀਂ ਰਹੇ ਤੇ ਜਨਮ ਦਿਨ ਮੁਬਾਰਕ।

PunjabKesari


author

Manoj

Content Editor

Related News