ਪੰਤ ਬਣਿਆ ICC ਦਾ ਪਹਿਲਾ ‘ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ'

Tuesday, Feb 09, 2021 - 12:20 AM (IST)

ਪੰਤ ਬਣਿਆ ICC ਦਾ ਪਹਿਲਾ ‘ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ'

ਦੁਬਈ– ਆਸਟਰੇਲੀਆ ਵਿਚ ਭਾਰਤ ਦੀ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਸੋਮਵਾਰ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ‘ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ’ ਦੇ ਪਹਿਲੇ ਐਵਾਰਡ ਲਈ ਚੁਣਿਆ ਹੈ।

PunjabKesari


ਆਈ. ਸੀ. ਸੀ. ਨੇ ਪਹਿਲੀ ਵਾਰ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਐਵਾਰਡ ਨੂੰ ਸ਼ੁਰੂ ਕੀਤਾ ਹੈ । 23 ਸਾਲਾ ਪੰਤ ਨੇ ਆਸਟਰੇਲੀਆ ਵਿਰੁੱਧ ਸਿਡਨੀ ਵਿਚ 97 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਨਾਲ ਭਾਰਤ ਮੈਚ ਡਰਾਅ ਕਰਵਾਉਣ ਵਿਚ ਸਫਲ ਰਿਹਾ ਜਦਕਿ ਬ੍ਰਿਸਬੇਨ ਵਿਚ ਉਸਦੀ ਅਜੇਤੂ 89 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਜਿੱਤ ਦਰਜ ਕਰਦੇ ਹੋਏ ਇਤਿਹਾਸਕ ਲੜੀ ਜਿੱਤੀ।

PunjabKesari
ਮਹਿਲਾ ਕ੍ਰਿਕਟਰਾਂ ਵਿਚ ਦੱਖਣੀ ਅਫਰੀਕਾ ਦੀ ਸ਼ਬਨਮ ਇਸਮਾਇਲ ਨੇ ਇਸ ਐਵਾਰਡ ਨੂੰ ਆਪਣੇ ਨਾਂ ਕੀਤਾ, ਜਿਸ ਨੇ ਇਸ ਦੌਰਾਨ 3 ਵਨ ਡੇ ਤੇ 2 ਟੀ-20 ਕੌਮਾਂਤਰੀ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਪਾਕਿਸਤਾਨ ਵਿਰੁੱਧ ਵਨ ਡੇ ਲੜੀ ਵਿਚ 7 ਵਿਕਟਾਂ ਲਈਆਂ ਸਨ। ਉਸ ਨੇ ਇਸ ਟੀਮ ਵਿਰੁੱਧ ਦੂਜੇ ਟੀ-20 ਕੌਮਾਂਤਰੀ ਮੈਚ ਵਿਚ 5 ਵਿਕਟਾਂ ਲਈਆਂ ਸਨ। ਇਨ੍ਹਾਂ ਐਵਾਰਡਾਂ ਦੇ ਜੇਤੂਆਂ ਦਾ ਫੈਸਲਾ ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਆਈ. ਸੀ. ਸੀ. ਦੇ ਡਿਜ਼ੀਟਲ ਚੈਨਲਾਂ ’ਤੇ ਕੀਤਾ ਜਾਵੇਗਾ। ਆਈ. ਸੀ. ਸੀ. ਬਿਆਨ ਅਨੁਸਾਰ ਕੈਲੰਡਰ ਮਹੀਨੇ ਵਿਚ ਮੈਦਾਨ ’ਤੇ ਪ੍ਰਦਰਸ਼ਨ ਦੇ ਆਧਾਰ ’ਤੇ ਪੁਰਸ਼ ਤੇ ਮਹਿਲਾ ਵਰਗ ਵਿਚ 3-3 ਖਿਡਾਰੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News