ਆਸਟ੍ਰੇਲੀਆ ’ਚ ਅਸਫਲ ਰਹਿਣ ਤੋਂ ਬਾਅਦ ਪੰਤ ਨੇ ਆਪਣੇ ਡਿਫੈਂਸ ’ਤੇ ਕੰਮ ਕੀਤੈ : ਕੋਚ ਦੇਵੇਂਦਰ ਸ਼ਰਮਾ

Monday, Jun 23, 2025 - 03:47 PM (IST)

ਆਸਟ੍ਰੇਲੀਆ ’ਚ ਅਸਫਲ ਰਹਿਣ ਤੋਂ ਬਾਅਦ ਪੰਤ ਨੇ ਆਪਣੇ ਡਿਫੈਂਸ ’ਤੇ ਕੰਮ ਕੀਤੈ : ਕੋਚ ਦੇਵੇਂਦਰ ਸ਼ਰਮਾ

ਨਵੀਂ ਦਿੱਲੀ– ਆਸਟ੍ਰੇਲੀਆ ਦੌਰੇ ਵਿਚ ਖਰਾਬ ਸ਼ਾਟ ਖੇਡ ਕੇ ਆਪਣੀ ਵਿਕਟ ਗੁਆਉਣ ਵਾਲੇ ਰਿਸ਼ਭ ਪੰਤ ਨੇ ਇਸ ਤੋਂ ਬਾਅਦ ਆਪਣੀ ਰੱਖਿਆਤਮਕ ਤਕਨੀਕ ’ਤੇ ਕਾਫੀ ਕੰਮ ਕੀਤਾ, ਜਿਸ ਦਾ ਨਤੀਜਾ ਇਹ ਰਿਹਾ ਕਿ ਉਹ ਇੰਗਲੈਂਡ ਵਿਰੁੱਧ ਲੀਡਸ ਵਿਚ ਚੱਲ ਰਹੇ ਪਹਿਲੇ ਟੈਸਟ ਮੈਚ ਵਿਚ ਹੀ ਸੈਂਕੜਾ ਲਾਉਣ ਵਿਚ ਸਫਲ ਰਿਹਾ। ਇਹ ਖੁਲਾਸਾ ਉਸਦੇ ਬਚਪਨ ਦੇ ਕੋਚ ਦੇਵੇਂਦਰ ਸ਼ਰਮਾ ਨੇ ਕੀਤਾ।

ਸ਼ਰਮਾ ਨੇ ਕਿਹਾ,‘‘ਆਸਟ੍ਰੇਲੀਆ ਵਿਚ ਅਸਫਲ ਹੋਣ ਤੋਂ ਬਾਅਦ ਉਸ ਨੇ ਆਪਣੀ ਰੱਖਿਆਤਮਕ ਤਕਨੀਕ ਵਿਚ ਕਾਫੀ ਬਦਲਾਅ ਕੀਤੇ ਤੇ ਆਪਣੀਆਂ ਸ਼ਾਟਾਂ ’ਤੇ ਲਗਾਮ ਕੱਸੀ ਜਿਹੜੀ ਤੁਸੀਂ ਇਸ ਮੈਚ ਵਿਚ ਵੀ ਦੇਖੀ ਹੋਵੇਗੀ। ਪੰਤ ਮੈਚ ਜੇਤੂ ਹੈ।’’

ਉਸ ਨੇ ਕਿਹਾ,‘‘ਇੰਗਲੈਂਡ ਜਾਣ ਤੋਂ ਪਹਿਲਾਂ ਅਸੀਂ ਉਸਦੇ ਡਿਫੈਂਸ ’ਤੇ ਚਰਚਾ ਕੀਤੀ ਸੀ ਕਿਉਂਕਿ ਆਸਟ੍ਰੇਲੀਆ ਦੌਰਾ ਚੰਗਾ ਨਹੀਂ ਰਿਹਾ ਸੀ। ਅਸੀਂ ਤੈਅ ਕੀਤਾ ਹੈ ਕਿ ਉਹ ਘੱਟ ਸ਼ਾਟਾਂ ਖੇਡੇਗਾ ਤੇ ਆਪਣੀ ਵਿਕਟ ਬਚਾਈ ਰੱਖਣ ’ਤੇ ਜ਼ਿਆਦਾ ਧਿਆਨ ਦੇਵੇਗਾ। ਇੰਗਲੈਂਡ ਦੇ ਹਾਲਾਤ ਵੱਖ ਹਨ, ਉੱਥੇ ਗੇਂਦ ਨੂੰ ਵੱਧ ਮੂਵਮੈਂਟ ਮਿਲਦੀ ਹੈ।’’


author

Tarsem Singh

Content Editor

Related News