ਪੰਤ ਫਲਾਪ, ਦਿੱਲੀ ਨੂੰ ਹਰਿਆਣਾ ਤੋਂ ਮਿਲੀ ਹਾਰ

Monday, Nov 25, 2019 - 12:29 AM (IST)

ਪੰਤ ਫਲਾਪ, ਦਿੱਲੀ ਨੂੰ ਹਰਿਆਣਾ ਤੋਂ ਮਿਲੀ ਹਾਰ

ਸੂਰਤ- ਭਾਰਤੀ ਟੈਸਟ ਟੀਮ ਵੱਲੋਂ ਸੱਯਦ ਮੁਸ਼ਤਾਕ ਅਲੀ ਟਰਾਫੀ 'ਚ ਖੇਡਣ ਲਈ ਰਿਲੀਜ਼ ਕੀਤਾ ਗਿਆ ਸਟਾਰ ਖਿਡਾਰੀ ਰਿਸ਼ਭ ਪੰਤ ਇਥੇ ਵੀ ਆਪਣੀ ਕਿਸਮਤ ਨਹੀਂ ਬਦਲ ਸਕਿਆ ਅਤੇ ਫਲਾਪ ਰਿਹਾ । ਪੰਤ ਦੀ ਟੀਮ ਦਿੱਲੀ ਨੂੰ ਹਰਿਆਣਾ ਹੱਥੋਂ ਸੁਪਰ ਲੀਗ ਦੇ ਗਰੁੱਪ-ਏ ਮੁਕਾਬਲੇ 'ਚ 30 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਦੀਆਂ ਸੈਮੀਫਾਈਨਲ 'ਚ ਜਾਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ । ਹਰਿਆਣਾ ਨੇ 20 ਓਵਰਾਂ 'ਚ 6 ਵਿਕਟਾਂ 'ਤੇ 181 ਦੌੜਾਂ ਬਣਾਈਆਂ, ਜਦੋਂਕਿ ਦਿੱਲੀ ਦੀ ਟੀਮ 8 ਵਿਕਟਾਂ 'ਤੇ 151 ਦੌੜਾਂ ਹੀ ਬਣਾ ਸਕੀ। ਭਾਰਤੀ ਟੈਸਟ ਟੀਮ ਵੱਲੋਂ ਰਿਲੀਜ਼ ਕੀਤੇ ਜਾਣ ਤੋਂ ਬਾਅਦ ਸੂਰਤ ਪਹੁੰਚੇ ਪੰਤ ਨੂੰ ਸਿੱਧੇ ਅੰਤਿਮ ਇਲੈਵਨ ਅਤੇ ਓਪਨਿੰਗ 'ਚ ਉਤਾਰਿਆ ਗਿਆ। ਪੰਤ ਨੇ 32 ਗੇਂਦਾਂ 'ਤੇ 28 ਦੌੜਾਂ 'ਚ 1 ਚੌਕਾ ਅਤੇ 1 ਛੱਕਾ ਲਾਇਆ ਪਰ ਉਸ ਦੀ ਬੱਲੇਬਾਜ਼ੀ ਕਾਫੀ ਮੱਠੀ ਰਹੀ, ਜਿਸ ਨਾਲ ਟੀਮ 'ਤੇ ਦਬਾਅ ਵਧ ਗਿਆ।


author

Gurdeep Singh

Content Editor

Related News