ਪੰਡਯਾ ਨੇ ਰਿਲਾਇੰਸ ਵਨ ਨੂੰ ਸੈਮੀਫਾਈਨਲ ''ਚ ਪਹੁੰਚਾਇਆ

Thursday, Mar 05, 2020 - 02:48 AM (IST)

ਪੰਡਯਾ ਨੇ ਰਿਲਾਇੰਸ ਵਨ ਨੂੰ ਸੈਮੀਫਾਈਨਲ ''ਚ ਪਹੁੰਚਾਇਆ

ਮੁੰਬਈ- ਭਾਰਤੀ ਟੀਮ 'ਚ ਵਾਪਸੀ ਦੀ ਕੋਸ਼ਿਸ਼ ਵਿਚ ਲੱਗੇ ਹਾਰਦਿਕ ਪੰਡਯਾ ਨੇ ਇੱਥੇ ਸ਼ਾਨਦਾਰ ਪ੍ਰਦਰਸ਼ਨ ਨਾਲ ਰਿਲਾਇੰਸ ਵਨ ਨੂੰ 16ਵੇਂ ਡੀਵਾਈ ਪਾਟਿਲ ਟੀ-20 ਕੱਪ ਦੇ ਸੈਮੀਫਾਈਨਲ ਵਿਚ ਪਹੁੰਚਾਉਣ 'ਚ ਮਦਦ ਕੀਤੀ। ਪੰਡਯਾ ਪਿੱਠ ਦੀ ਸਰਜਰੀ ਤੋਂ ਬਾਅਦ ਪਿਛਲੇ ਹਫਤੇ ਹੀ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਕੀਤੀ। ਭਾਰਤ ਦੇ ਇਸ ਆਲਰਾਊਂਡਰ ਨੇ ਮੰਗਲਵਾਰ ਨੂੰ ਸਿਰਫ 39 ਗੇਂਦਾਂ 'ਚ 105 ਦੌੜਾਂ ਦੀ ਪਾਰੀ ਖੇਡੀ ਸੀ।

PunjabKesari
ਪੰਡਯਾ ਨੇ ਡੀਵਾਈ ਪਾਟਿਲ-ਏ ਟੀਮ ਖਿਲਾਫ 29 ਗੇਂਦਾਂ ਵਿਚ 1 ਚੌਕੇ ਅਤੇ 4 ਛੱਕਿਆਂ ਨਾਲ 46 ਦੌੜਾਂ ਦੀ ਪਾਰੀ ਖੇਡੀ ਤੇ ਫਿਰ ਸ਼ਾਨਦਾਰ ਗੇਂਦਬਾਜ਼ੀ ਹੋਏ 39 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਬਾਅਦ ਰਿਲਾਇੰਸ ਵਨ 7 ਦੌੜਾਂ ਦੇ ਅੰਤਰ ਨਾਲ ਜਿੱਤ ਦਰਜ ਕਰਨ ਵਿਚ ਸਫਲ ਰਿਹਾ। ਡੀਵਾਈ ਪਾਟਿਲ ਏ ਦੀ ਟੀਮ 9 ਵਿਕਟਾਂ 'ਤੇ 198 ਦੌੜਾਂ ਹੀ ਬਣਾ ਸਕੀ।

PunjabKesari
ਰਿਲਾਇੰਸ ਵਨ ਦੀ ਬੱਲੇਬਾਜ਼ੀ ਦੇ ਸਟਾਰ ਰਹੇ ਅਨਮੋਲਪ੍ਰੀਤ ਸਿੰਘ, ਜਿਸ ਨੇ 60 ਗੇਂਦਾਂ 'ਚ 8 ਚੌਕਿਆਂ ਤੇ 3 ਛੱਕਿਆਂ ਨਾਲ 93 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਨਾਲ 101 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨੇ 28 ਗੇਂਦਾਂ 'ਚ 6 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ।

PunjabKesari


author

Gurdeep Singh

Content Editor

Related News