ਪਿੱਠ ''ਚ ਸੱਟ ਕਾਰਣ ਲੰਬੇ ਸਮੇਂ ਤਕ ਬਾਹਰ ਰਹਿ ਸਕਦੈ ਪੰਡਯਾ
Tuesday, Oct 01, 2019 - 06:39 PM (IST)
ਨਵੀਂ ਦਿੱਲੀ— ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਬੰਗਲਾਦੇਸ਼ ਵਿੱਰੁਧ ਆਗਾਮੀ ਟੀ-0 ਕੌਮਾਂਤਰੀ ਲੜੀ ਦੇ ਇਲਾਵਾ ਲੰਬੇ ਸਮੇਂ ਤਕ ਟੀਮ ਵਿਚੋਂ ਬਾਹਰ ਰਹਿ ਸਕਦਾ ਹੈ ਕਿਉਂਕਿ ਉਸਦੀ ਪਿੱਠ ਦੇ ਹੇਠਲੇ ਹਿੱਸੇ ਵਿਚ ਇਕ ਵਾਰ ਫਿਰ ਦਰਦ ਸ਼ੁਰੂ ਹੋ ਗਿਆ ਹੈ। ਬੀ. ਸੀ. ਸੀ. ਆਈ. ਸੂਤਰ ਦੇ ਅਨੁਸਾਰ ਸੱਟ ਦੀ ਸਮੀਖਿਆ ਲਈ ਹਾਰਦਿਕ ਜਲਦ ਹੀ ਡਾਕਟਰਾਂ ਨਾਲ ਮਿਲਣ ਇੰਗਲੈਂਡ ਜਾਵੇਗਾ। ਪਿਛਲੇ ਸਾਲ ਸਤੰਬਰ ਵਿਚ ਦੁਬਈ ਵਿਚ ਖੇਡੇ ਗਏ ਏਸ਼ੀਆ ਕੱਪ ਦੌਰਾਨ ਉਸ਼ ਨੇ ਪਹਿਲੀ ਵਾਰ ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ ਦੀ ਸ਼ਿਕਾਇਤ ਕੀਤੀ ਸੀ। ਦੱਖਣੀ ਅਫਰੀਕਾ ਵਿਰੁੱਧ ਟੈਸਟ ਲੜੀ ਵਿਚੋਂ ਬਾਹਰ ਹੋਣ ਵਾਲਾ ਪੰਡਯਾ ਟੀਮ ਦਾ ਦੂਜਾ ਖਿਡਾਰੀ ਹੈ। ਉਸ਼ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਸਟ੍ਰੈਸ ਫ੍ਰੈਕਚਰਰ (ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ) ਦੇ ਕਾਰਨ ਟੀਮ ਵਿਚੋਂ ਬਾਹਰ ਹੋ ਗਿਆ ਹੈ।
