INDvsPAK: ਮਹਾਮੁਕਾਬਲੇ ਤੋਂ ਪਹਿਲਾਂ ਧੋਨੀ ਨਾਲ ਗੱਲ ਕਰਦਾ ਦਿਸਿਆ ਇਹ ਪਾਕਿ ਖਿਡਾਰੀ ਵੇਖੋ ਵੀਡੀਓ

Sunday, Oct 24, 2021 - 03:30 PM (IST)

INDvsPAK: ਮਹਾਮੁਕਾਬਲੇ ਤੋਂ ਪਹਿਲਾਂ ਧੋਨੀ ਨਾਲ ਗੱਲ ਕਰਦਾ ਦਿਸਿਆ ਇਹ ਪਾਕਿ ਖਿਡਾਰੀ ਵੇਖੋ ਵੀਡੀਓ

ਸਪੋਰਟਸ ਡੈਸਕ– ਆਈ.ਸੀ.ਸੀ. ਟੀ-20 ਵਿਸ਼ਵ ਕੱਪ ’ਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈਵੋਲਟੇਜ ਮੁਕਾਬਲਾ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਤੋਂ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾਵੇਗਾ। ਇਸ ਮੈਚ ’ਚ ਹੁਣ ਬੱਸ ਕੁਝ ਹੀ ਘੰਟੇ ਬਚੇ ਹਨ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਆਖਰੀ ਅਭਿਆਸ ਸੈਸ਼ਨ ’ਚ ਦਿਸੀਆਂ। ਪਾਕਿਸਤਾਨ ਦੀ ਟੀਮ ਦੇ ਅਭਿਆਸ ਸੈਸ਼ਨ ਦੀ ਇਕ ਵੀਡੀਓ ਹੁਣ ਕਾਫੀ ਵਾਇਰਲ ਹੋ ਰਹੀ ਹੈ। 

ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਧੋਨੀ ਉਨ੍ਹਾਂ ਦੇ ਕੈਂਪ ਕੋਲੋਂ ਲੰਘ ਰਹੇ ਹਨ ਅਤੇ ਪਾਕਿਸਤਾਨੀ ਖਿਡਾਰੀ ਉਨ੍ਹਾਂ ਨਾਲ ਗੱਲ ਕਰਦੇ ਹੋਏ ਦਿਸ ਰਹੇ ਹਨ। ਵੀਡੀਓ ’ਚ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹਨਵਾਜ਼ ਦਹਾਨੀ ਧੋਨੀ ਨਾਲ ਗੱਲ ਕਰਦੇ ਦਿਸ ਰਹੇ ਹਨ। ਅਜਿਹਾ ਲੱਗ ਰਿਹਾ ਹੈ ਕਿ ਉਹ ਸਾਬਕਾ ਭਾਰਤੀ ਕਪਤਾਨ ਦੇ ਵੱਡੇ ਫੈਨ ਹਨ ਅਤੇ ਧੋਨੀ ਤੋਂ ਟਿਪਸ ਲੈਂਦੇ ਦਿਸ ਰਹੇ ਹਨ। 

ਦਰਅਸਲ, ਧੋਨੀ ਭਾਰਤੀ ਕ੍ਰਿਕਟਰਾਂ ਨਾਲ ਟੀਮ ਦੀ ਬੱਸ ਕੋਲ ਵਾਪਸ ਜਾ ਰਹੇ ਸਨ। ਇਸ ਵਿਚਕਾਰ ਪਾਕਿਸਤਾਨ ਤੇਜ਼ ਗੇਂਦਬਾਜ਼ ਸ਼ਾਹਨਵਾਜ਼ ਧੋਨੀ ਨੂੰ ਕਹਿੰਦੇ ਹਨ ਕਿ ਇੰਨੀ ਉਮਰ ਹੋਣ ਦੇ ਬਾਅਦ ਵੀ ਉਹ ਹੋਰ ਫਿੱਟ ਹੁੰਦੇ ਜਾ ਰਹੇ ਹਨ। ਇਸ ’ਤੇ ਧੋਨੀ ਨੇ ਕਿਹਾ ਕਿ ਨਹੀਂ ਮੈਂ ਬੁੱਢਾ ਹੋ ਰਿਹਾ ਹਾਂ। ਸ਼ਾਹਨਵਾਜ਼ ਨੇ ਜਵਾਬ ਦਿੰਦੇ ਹੋਏ ਕਿਹਾ, ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਫਿੱਟ ਹੋ। 

 

ਭਾਰਤ ਨੇ ਟੀ-20 ਵਿਸ਼ਵ ਕੱਪ ਲਈ ਧੋਨੀ ਨੂੰ ਮੈਂਟੋਰ ਬਣਾਇਆ ਗਿਆ ਹੈ। ਉਹ ਟੂਰਨਾਮੈਂਟ ’ਚ ਹੋਣ ਵਾਲੇ ਕਈ ਅਹਿਮ ਮੈਂਚਾਂ ਲਈ ਟੀਮ ਦਾ ਪ੍ਰਦਰਸ਼ਨ ਸੁਧਾਰਣ ਲਈ ਆਏ ਹਨ। ਧੋਨੀ ਦੇ ਰਹਿਣ ਨਾਲ ਟੀਮ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ। ਅਜਿਹਾ ਇਸ ਲਈ ਕਿਉਂਕਿ ਧੋਨੀ ਦੀ ਕਪਤਾਨੀ ’ਚ ਟੀਮ ਇੰਡੀਆ ਵਨ-ਡੇ ਅਤੇ ਟੀ-20 ਵਿਸ਼ਵ ਚੈਂਪੀਅਨ ਬਣ ਚੁੱਕੀ ਹੈ। 2007 ’ਚ ਪਹਿਲੇ ਟੀ-20 ਵਿਸ਼ਪ ਕੱਪ ’ਚ ਭਾਰਤ ਚੈਂਪੀਅਨ ਬਣਿਆ ਸੀ। ਧੋਨੀ ਭਾਰਤੀ ਖਿਡਾਰੀਆਂ ਤੋਂ ਦਬਾਅ ਹਟਾਉਣ ਦਾ ਕੰਮ ਕਰਨਗੇ। 


author

Rakesh

Content Editor

Related News